ਯਿਰਮਿਯਾਹ 49

ਉਹਨਾਂ ਦੇ ਊਠ ਲੁੱਟੇ ਜਾਣਗੇ, ਅਤੇ ਉਹਨਾਂ ਦੇ ਵੱਡੇ ਇੱਜੜ ਜੰਗ ਦਾ ਮਾਲ ਬਣ ਜਾਣਗੇ। ਮੈਂ ਉਹਨਾਂ ਨੂੰ ਹਵਾਵਾਂ ਵਿੱਚ ਖਿਲਾਰ ਦਿਆਂਗਾ ਜੋ ਦੂਰ-ਦੁਰਾਡੇ ਵਿੱਚ ਹਨ ਅਤੇ ਉਹਨਾਂ ਤੇ ਹਰ ਪਾਸਿਓਂ ਤਬਾਹੀ ਲਿਆਵਾਂਗਾ,” ਯਾਹਵੇਹ ਦਾ ਵਾਕ ਹੈ।

Jeremiah 49:32 (UKJV) And their camels shall be a booty, and the multitude of their cattle a spoil: and I will scatter into all winds them that are in the utmost corners; and I will bring their calamity from all sides thereof, says the LORD.

30“ਛੇਤੀ ਭੱਜੋ! ਤੁਸੀਂ ਜੋ ਹਾਸੋਰ ਵਿੱਚ ਰਹਿੰਦੇ ਹੋ, ਡੂੰਘੀਆਂ ਗੁਫ਼ਾਂਵਾਂ ਵਿੱਚ ਰਹੋ,” ਯਾਹਵੇਹ ਦਾ ਵਾਕ ਹੈ। “ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਾਜ਼ਿਸ਼ ਰਚੀ ਹੈ; ਉਸ ਨੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾਈ ਹੈ।

31“ਉੱਠੋ ਇੱਕ ਨਿਸ਼ਚਿਤ ਕੌਮ ਉੱਤੇ ਚੜ੍ਹਾਈ ਕਰੋ, ਜਿਹੜੀ ਭਰੋਸੇ ਨਾਲ ਵੱਸਦੀ ਹੈ,” ਯਾਹਵੇਹ ਦਾ ਵਾਕ ਹੈ, “ਇੱਕ ਅਜਿਹੀ ਕੌਮ ਜਿਸ ਕੋਲ ਨਾ ਤਾਂ ਦਰਵਾਜ਼ੇ ਹਨ ਅਤੇ ਨਾ ਹੀ ਅਰਲ ਹਨ; ਇਸ ਦੇ ਲੋਕ ਖ਼ਤਰੇ ਤੋਂ ਦੂਰ ਰਹਿੰਦੇ ਹਨ।

32ਉਹਨਾਂ ਦੇ ਊਠ ਲੁੱਟੇ ਜਾਣਗੇ, ਅਤੇ ਉਹਨਾਂ ਦੇ ਵੱਡੇ ਇੱਜੜ ਜੰਗ ਦਾ ਮਾਲ ਬਣ ਜਾਣਗੇ। ਮੈਂ ਉਹਨਾਂ ਨੂੰ ਹਵਾਵਾਂ ਵਿੱਚ ਖਿਲਾਰ ਦਿਆਂਗਾ ਜੋ ਦੂਰ-ਦੁਰਾਡੇ ਵਿੱਚ ਹਨ ਅਤੇ ਉਹਨਾਂ ਤੇ ਹਰ ਪਾਸਿਓਂ ਤਬਾਹੀ ਲਿਆਵਾਂਗਾ,” ਯਾਹਵੇਹ ਦਾ ਵਾਕ ਹੈ।

33“ਹਾਸੋਰ ਗਿੱਦੜਾਂ ਦਾ ਅੱਡਾ ਬਣ ਜਾਵੇਗਾ, ਸਦਾ ਲਈ ਵਿਰਾਨ ਥਾਂ। ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਰਹਿਣਗੇ।”

34ਇਹ ਯਾਹਵੇਹ ਦਾ ਬਚਨ ਹੈ ਜੋ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਸ਼ੁਰੂ ਵਿੱਚ, ਏਲਾਮ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.