22ਦੇਖੋ! ਉਹ ਉਕਾਬ ਵਾਂਗੂੰ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬੋਸਰਾਹ ਦੇ ਉੱਤੇ ਖਿਲਾਰੇਗਾ ਅਤੇ ਅਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾ ਜਿੰਨ੍ਹਾਂ ਨੂੰ ਪੀੜਾਂ ਲੱਗੀਆਂ ਹਨ।
23ਦੰਮਿਸ਼ਕ ਬਾਰੇ: “ਹਮਾਥ ਅਤੇ ਅਰਪਾਦ ਘਬਰਾ ਗਏ ਹਨ, ਕਿਉਂਕਿ ਉਹਨਾਂ ਨੇ ਬੁਰੀ ਖ਼ਬਰ ਸੁਣੀ ਹੈ। ਉਹ ਨਿਰਾਸ਼ ਹਨ, ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ।
24ਦੰਮਿਸ਼ਕ ਕਮਜ਼ੋਰ ਹੋ ਗਿਆ ਹੈ, ਉਹ ਭੱਜਣ ਲਈ ਮੁੜੀ ਹੈ ਅਤੇ ਘਬਰਾਹਟ ਨੇ ਉਸਨੂੰ ਜਕੜ ਲਿਆ ਹੈ; ਕਸ਼ਟ ਅਤੇ ਪੀੜ ਨੇ ਉਸ ਨੂੰ ਜਕੜ ਲਿਆ ਹੈ, ਜਣੇਪੇ ਵਾਲੀ ਔਰਤ ਵਰਗਾ ਦਰਦ।
25ਉਹ ਨਗਰੀ ਜਿਸ ਵਿੱਚ ਮੈਂ ਪ੍ਰਸੰਨ ਹਾਂ, ਕਿਉਂ ਨਾ ਛੱਡਿਆ ਗਿਆ?
26ਯਕੀਨਨ, ਉਹ ਦੇ ਜੁਆਨ ਗਲੀਆਂ ਵਿੱਚ ਡਿੱਗ ਪੈਣਗੇ। ਉਸ ਦਿਨ ਉਸ ਦੇ ਸਾਰੇ ਸਿਪਾਹੀ ਚੁੱਪ ਕਰ ਦਿੱਤੇ ਜਾਣਗੇ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।