ਯਿਰਮਿਯਾਹ 49

“ਹੇ ਹੇਸ਼ਬੋਨ, ਰੋਵੋ ਕਿਉਂ ਜੋ ਅਈ ਤਬਾਹ ਹੋ ਗਿਆ ਹੈ! ਹੇ ਰਬਾਹ ਦੇ ਵਾਸੀਓ, ਪੁਕਾਰੋ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਇਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।

Jeremiah 49:3 (UKJV) Wail, O Heshbon, for Ai is spoiled: cry, all of you daughters of Rabbah, gird you with sackcloth; lament, and run back and forth by the hedges; for their king shall go into captivity, and his priests and his princes together.

1ਅੰਮੋਨੀਆਂ ਬਾਰੇ: ਯਾਹਵੇਹ ਇਹ ਆਖਦਾ ਹੈ: “ਕੀ ਇਸਰਾਏਲ ਦੇ ਕੋਈ ਪੁੱਤਰ ਨਹੀਂ ਹਨ? ਕੀ ਇਸਰਾਏਲ ਦਾ ਕੋਈ ਵਾਰਸ ਹੈ? ਫਿਰ ਮਲਕਾਮ ਨੇ ਗਾਦ ਉੱਤੇ ਕਬਜ਼ਾ ਕਿਉਂ ਕੀਤਾ ਹੈ? ਉਸ ਦੇ ਲੋਕ ਉਸ ਦੇ ਨਗਰਾਂ ਵਿੱਚ ਕਿਉਂ ਰਹਿੰਦੇ ਹਨ?

2ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ, “ਜਦੋਂ ਮੈਂ ਅੰਮੋਨੀਆਂ ਦੇ ਰਬਾਹ ਦੇ ਵਿਰੁੱਧ ਲੜਾਈ ਦੀ ਪੁਕਾਰ ਸੁਣਾਵਾਂਗਾ; ਇਹ ਖੰਡਰ ਦਾ ਟਿੱਲਾ ਬਣ ਜਾਵੇਗਾ, ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਅੱਗ ਲਾ ਦਿੱਤੀ ਜਾਵੇਗੀ। ਫਿਰ ਇਸਰਾਏਲ ਉਹਨਾਂ ਨੂੰ ਬਾਹਰ ਕੱਢ ਦੇਵੇਗਾ ਜਿਨ੍ਹਾਂ ਨੇ ਉਸ ਨੂੰ ਬਾਹਰ ਕੱਢਿਆ ਸੀ,” ਯਾਹਵੇਹ ਆਖਦਾ ਹੈ।

3“ਹੇ ਹੇਸ਼ਬੋਨ, ਰੋਵੋ ਕਿਉਂ ਜੋ ਅਈ ਤਬਾਹ ਹੋ ਗਿਆ ਹੈ! ਹੇ ਰਬਾਹ ਦੇ ਵਾਸੀਓ, ਪੁਕਾਰੋ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਇਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।

4ਤੂੰ ਆਪਣੀਆਂ ਵਾਦੀਆਂ ਉੱਤੇ ਕਿਉਂ ਮਾਣ ਕਰਦਾ ਹੈ, ਤੇਰੀ ਵਾਦੀ ਵਗਣ ਵਾਲੀ ਹੈ, ਤੇਰਾ ਭਰੋਸਾ ਤੇਰੇ ਖ਼ਜ਼ਾਨਿਆਂ ਉੱਤੇ ਹੈ, ‘ਮੇਰੇ ਵਿਰੁੱਧ ਕੌਣ ਆਵੇਗਾ?’

5ਮੈਂ ਤੁਹਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਤੋਂ ਤੁਹਾਡੇ ਉੱਤੇ ਦਹਿਸ਼ਤ ਲਿਆਵਾਂਗਾ,” ਯਾਹਵੇਹ, ਸਰਬਸ਼ਕਤੀਮਾਨ ਯਾਹਵੇਹ ਵਾਕ ਦਾ ਹੈ। “ਤੁਹਾਡੇ ਵਿੱਚੋਂ ਹਰ ਇੱਕ ਨੂੰ ਭਜਾ ਦਿੱਤਾ ਜਾਵੇਗਾ, ਅਤੇ ਕੋਈ ਵੀ ਭਗੌੜਿਆਂ ਨੂੰ ਇਕੱਠਾ ਨਹੀਂ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.