ਯਿਰਮਿਯਾਹ 49

ਅੰਮੋਨੀਆਂ ਬਾਰੇ: ਯਾਹਵੇਹ ਇਹ ਆਖਦਾ ਹੈ: “ਕੀ ਇਸਰਾਏਲ ਦੇ ਕੋਈ ਪੁੱਤਰ ਨਹੀਂ ਹਨ? ਕੀ ਇਸਰਾਏਲ ਦਾ ਕੋਈ ਵਾਰਸ ਹੈ? ਫਿਰ ਮਲਕਾਮ ਨੇ ਗਾਦ ਉੱਤੇ ਕਬਜ਼ਾ ਕਿਉਂ ਕੀਤਾ ਹੈ? ਉਸ ਦੇ ਲੋਕ ਉਸ ਦੇ ਨਗਰਾਂ ਵਿੱਚ ਕਿਉਂ ਰਹਿੰਦੇ ਹਨ?

Jeremiah 49:1 (UKJV) Concerning the Ammonites, thus says the LORD; Has Israel no sons? has he no heir? why then does their king inherit Gad, and his people dwell in his cities?

1ਅੰਮੋਨੀਆਂ ਬਾਰੇ: ਯਾਹਵੇਹ ਇਹ ਆਖਦਾ ਹੈ: “ਕੀ ਇਸਰਾਏਲ ਦੇ ਕੋਈ ਪੁੱਤਰ ਨਹੀਂ ਹਨ? ਕੀ ਇਸਰਾਏਲ ਦਾ ਕੋਈ ਵਾਰਸ ਹੈ? ਫਿਰ ਮਲਕਾਮ ਨੇ ਗਾਦ ਉੱਤੇ ਕਬਜ਼ਾ ਕਿਉਂ ਕੀਤਾ ਹੈ? ਉਸ ਦੇ ਲੋਕ ਉਸ ਦੇ ਨਗਰਾਂ ਵਿੱਚ ਕਿਉਂ ਰਹਿੰਦੇ ਹਨ?

2ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ, “ਜਦੋਂ ਮੈਂ ਅੰਮੋਨੀਆਂ ਦੇ ਰਬਾਹ ਦੇ ਵਿਰੁੱਧ ਲੜਾਈ ਦੀ ਪੁਕਾਰ ਸੁਣਾਵਾਂਗਾ; ਇਹ ਖੰਡਰ ਦਾ ਟਿੱਲਾ ਬਣ ਜਾਵੇਗਾ, ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਅੱਗ ਲਾ ਦਿੱਤੀ ਜਾਵੇਗੀ। ਫਿਰ ਇਸਰਾਏਲ ਉਹਨਾਂ ਨੂੰ ਬਾਹਰ ਕੱਢ ਦੇਵੇਗਾ ਜਿਨ੍ਹਾਂ ਨੇ ਉਸ ਨੂੰ ਬਾਹਰ ਕੱਢਿਆ ਸੀ,” ਯਾਹਵੇਹ ਆਖਦਾ ਹੈ।

3“ਹੇ ਹੇਸ਼ਬੋਨ, ਰੋਵੋ ਕਿਉਂ ਜੋ ਅਈ ਤਬਾਹ ਹੋ ਗਿਆ ਹੈ! ਹੇ ਰਬਾਹ ਦੇ ਵਾਸੀਓ, ਪੁਕਾਰੋ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਇਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.