ਯਿਰਮਿਯਾਹ 5

ਇਸਰਾਏਲ ਦੇ ਲੋਕੋ,” ਯਾਹਵੇਹ ਦਾ ਵਾਕ ਹੈ, “ਮੈਂ ਤੁਹਾਡੇ ਵਿਰੁੱਧ ਇੱਕ ਦੂਰ ਦੀ ਕੌਮ ਲਿਆ ਰਿਹਾ ਹਾਂ, ਇੱਕ ਪ੍ਰਾਚੀਨ ਅਤੇ ਸਥਾਈ ਕੌਮ, ਇੱਕ ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਜਾਣਦੇ, ਜਿਸ ਦੀ ਬੋਲੀ ਤੁਸੀਂ ਨਹੀਂ ਜਾਣਦੇ ਅਤੇ ਨਾ ਹੀ ਸਮਝਦੇ ਹੋ।

Jeremiah 5:15 (UKJV) Lo, I will bring a nation upon you from far, O house of Israel, says the LORD: it is a mighty nation, it is an ancient nation, a nation whose language you know not, neither understand what they say.

13ਨਬੀ ਸਿਰਫ ਹਵਾ ਹਨ ਅਤੇ ਬਚਨ ਉਹਨਾਂ ਵਿੱਚ ਨਹੀਂ ਹੈ। ਇਸ ਲਈ ਜੋ ਕੁੱਝ ਉਹ ਕਹਿੰਦੇ ਹਨ ਉਹ ਉਹਨਾਂ ਨਾਲ ਕੀਤਾ ਜਾਵੇ।”

14ਇਸ ਲਈ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਇਹ ਆਖਦਾ ਹੈ: “ਕਿਉਂਕਿ ਲੋਕਾਂ ਨੇ ਇਹ ਸ਼ਬਦ ਕਹੇ ਹਨ, ਮੈਂ ਆਪਣੇ ਸ਼ਬਦਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿਆਂਗਾ ਅਤੇ ਇਹ ਲੋਕ ਉਸ ਲੱਕੜ ਨੂੰ ਭਸਮ ਕਰ ਦੇਣਗੇ।

15ਇਸਰਾਏਲ ਦੇ ਲੋਕੋ,” ਯਾਹਵੇਹ ਦਾ ਵਾਕ ਹੈ, “ਮੈਂ ਤੁਹਾਡੇ ਵਿਰੁੱਧ ਇੱਕ ਦੂਰ ਦੀ ਕੌਮ ਲਿਆ ਰਿਹਾ ਹਾਂ, ਇੱਕ ਪ੍ਰਾਚੀਨ ਅਤੇ ਸਥਾਈ ਕੌਮ, ਇੱਕ ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਜਾਣਦੇ, ਜਿਸ ਦੀ ਬੋਲੀ ਤੁਸੀਂ ਨਹੀਂ ਜਾਣਦੇ ਅਤੇ ਨਾ ਹੀ ਸਮਝਦੇ ਹੋ।

16ਉਹਨਾਂ ਦੇ ਤਰਕਸ਼ ਖੁੱਲ੍ਹੀ ਕਬਰ ਵਾਂਗ ਹਨ; ਇਹ ਸਾਰੇ ਸੂਰਬੀਰ ਯੋਧੇ ਹਨ।

17ਉਹ ਤੁਹਾਡੀਆਂ ਫ਼ਸਲਾਂ ਅਤੇ ਭੋਜਨ ਨੂੰ ਖਾ ਜਾਣਗੇ, ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਖਾ ਜਾਣਗੇ। ਉਹ ਤੁਹਾਡੇ ਇੱਜੜ ਅਤੇ ਪਸ਼ੂਆਂ ਨੂੰ ਖਾ ਜਾਣਗੇ, ਤੁਹਾਡੇ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਨੂੰ ਖਾ ਜਾਣਗੇ, ਉਹ ਤਲਵਾਰ ਨਾਲ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਣਗੇ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.