ਯਿਰਮਿਯਾਹ 5

ਉਹ ਤੁਹਾਡੀਆਂ ਫ਼ਸਲਾਂ ਅਤੇ ਭੋਜਨ ਨੂੰ ਖਾ ਜਾਣਗੇ, ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਖਾ ਜਾਣਗੇ। ਉਹ ਤੁਹਾਡੇ ਇੱਜੜ ਅਤੇ ਪਸ਼ੂਆਂ ਨੂੰ ਖਾ ਜਾਣਗੇ, ਤੁਹਾਡੇ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਨੂੰ ਖਾ ਜਾਣਗੇ, ਉਹ ਤਲਵਾਰ ਨਾਲ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਣਗੇ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਕਰਦੇ ਹੋ।

Jeremiah 5:17 (UKJV) And they shall eat up yours harvest, and your bread, which your sons and your daughters should eat: they shall eat up your flocks and yours herds: they shall eat up your vines and your fig trees: they shall impoverish your fenced cities, wherein you trusted, with the sword.

15ਇਸਰਾਏਲ ਦੇ ਲੋਕੋ,” ਯਾਹਵੇਹ ਦਾ ਵਾਕ ਹੈ, “ਮੈਂ ਤੁਹਾਡੇ ਵਿਰੁੱਧ ਇੱਕ ਦੂਰ ਦੀ ਕੌਮ ਲਿਆ ਰਿਹਾ ਹਾਂ, ਇੱਕ ਪ੍ਰਾਚੀਨ ਅਤੇ ਸਥਾਈ ਕੌਮ, ਇੱਕ ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਜਾਣਦੇ, ਜਿਸ ਦੀ ਬੋਲੀ ਤੁਸੀਂ ਨਹੀਂ ਜਾਣਦੇ ਅਤੇ ਨਾ ਹੀ ਸਮਝਦੇ ਹੋ।

16ਉਹਨਾਂ ਦੇ ਤਰਕਸ਼ ਖੁੱਲ੍ਹੀ ਕਬਰ ਵਾਂਗ ਹਨ; ਇਹ ਸਾਰੇ ਸੂਰਬੀਰ ਯੋਧੇ ਹਨ।

17ਉਹ ਤੁਹਾਡੀਆਂ ਫ਼ਸਲਾਂ ਅਤੇ ਭੋਜਨ ਨੂੰ ਖਾ ਜਾਣਗੇ, ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਖਾ ਜਾਣਗੇ। ਉਹ ਤੁਹਾਡੇ ਇੱਜੜ ਅਤੇ ਪਸ਼ੂਆਂ ਨੂੰ ਖਾ ਜਾਣਗੇ, ਤੁਹਾਡੇ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਨੂੰ ਖਾ ਜਾਣਗੇ, ਉਹ ਤਲਵਾਰ ਨਾਲ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਣਗੇ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਕਰਦੇ ਹੋ।

18“ਫਿਰ ਵੀ ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ, “ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।

19ਅਤੇ ਜਦੋਂ ਉਹ ਲੋਕ ਪੁੱਛਣਗੇ, ‘ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਡੇ ਨਾਲ ਇਹ ਸਭ ਕਿਉਂ ਕੀਤਾ ਹੈ?’ ਤਾਂ ਤੁਸੀਂ ਉਹਨਾਂ ਨੂੰ ਆਖੋਗੇ, ‘ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ਼ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ਼ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.