14ਇਸ ਲਈ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਇਹ ਆਖਦਾ ਹੈ: “ਕਿਉਂਕਿ ਲੋਕਾਂ ਨੇ ਇਹ ਸ਼ਬਦ ਕਹੇ ਹਨ, ਮੈਂ ਆਪਣੇ ਸ਼ਬਦਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿਆਂਗਾ ਅਤੇ ਇਹ ਲੋਕ ਉਸ ਲੱਕੜ ਨੂੰ ਭਸਮ ਕਰ ਦੇਣਗੇ।
15ਇਸਰਾਏਲ ਦੇ ਲੋਕੋ,” ਯਾਹਵੇਹ ਦਾ ਵਾਕ ਹੈ, “ਮੈਂ ਤੁਹਾਡੇ ਵਿਰੁੱਧ ਇੱਕ ਦੂਰ ਦੀ ਕੌਮ ਲਿਆ ਰਿਹਾ ਹਾਂ, ਇੱਕ ਪ੍ਰਾਚੀਨ ਅਤੇ ਸਥਾਈ ਕੌਮ, ਇੱਕ ਅਜਿਹੀ ਕੌਮ ਜਿਸ ਦੀ ਭਾਸ਼ਾ ਤੁਸੀਂ ਨਹੀਂ ਜਾਣਦੇ, ਜਿਸ ਦੀ ਬੋਲੀ ਤੁਸੀਂ ਨਹੀਂ ਜਾਣਦੇ ਅਤੇ ਨਾ ਹੀ ਸਮਝਦੇ ਹੋ।
16ਉਹਨਾਂ ਦੇ ਤਰਕਸ਼ ਖੁੱਲ੍ਹੀ ਕਬਰ ਵਾਂਗ ਹਨ; ਇਹ ਸਾਰੇ ਸੂਰਬੀਰ ਯੋਧੇ ਹਨ।
17ਉਹ ਤੁਹਾਡੀਆਂ ਫ਼ਸਲਾਂ ਅਤੇ ਭੋਜਨ ਨੂੰ ਖਾ ਜਾਣਗੇ, ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਖਾ ਜਾਣਗੇ। ਉਹ ਤੁਹਾਡੇ ਇੱਜੜ ਅਤੇ ਪਸ਼ੂਆਂ ਨੂੰ ਖਾ ਜਾਣਗੇ, ਤੁਹਾਡੇ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਨੂੰ ਖਾ ਜਾਣਗੇ, ਉਹ ਤਲਵਾਰ ਨਾਲ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਨੂੰ ਤਬਾਹ ਕਰ ਦੇਣਗੇ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਕਰਦੇ ਹੋ।
18“ਫਿਰ ਵੀ ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ, “ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।