19ਅਤੇ ਜਦੋਂ ਉਹ ਲੋਕ ਪੁੱਛਣਗੇ, ‘ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਡੇ ਨਾਲ ਇਹ ਸਭ ਕਿਉਂ ਕੀਤਾ ਹੈ?’ ਤਾਂ ਤੁਸੀਂ ਉਹਨਾਂ ਨੂੰ ਆਖੋਗੇ, ‘ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ਼ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ਼ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ।’
20“ਯਾਕੋਬ ਦੇ ਸੰਤਾਨ ਨੂੰ ਇਹ ਸੁਣਾਓ ਅਤੇ ਯਹੂਦਾਹ ਵਿੱਚ ਇਹ ਪਰਚਾਰ ਕਰੋ:
21ਹੇ ਮੂਰਖ ਅਤੇ ਬੇਸਮਝ ਲੋਕੋ, ਇਹ ਸੁਣੋ, ਤੁਸੀਂ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਨਹੀਂ ਵੇਖਦੇ, ਜਿਨ੍ਹਾਂ ਦੇ ਕੰਨ ਹਨ ਪਰ ਉਹ ਸੁਣਦੇ ਨਹੀਂ:
22ਕੀ ਤੁਹਾਨੂੰ ਮੇਰੇ ਤੋਂ ਡਰਨਾ ਨਹੀਂ ਚਾਹੀਦਾ?” ਯਾਹਵੇਹ ਦਾ ਵਾਕ ਹੈ। “ਕੀ ਤੁਹਾਨੂੰ ਮੇਰੀ ਹਜ਼ੂਰੀ ਵਿੱਚ ਕੰਬਣਾ ਨਹੀਂ ਚਾਹੀਦਾ? ਮੈਂ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਉਹ ਉਸ ਤੋਂ ਲੰਘ ਨਹੀਂ ਸਕਦਾ। ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ; ਉਹ ਗਰਜ ਸਕਦੇ ਹਨ, ਪਰ ਉਸ ਨੂੰ ਪਾਰ ਨਹੀਂ ਕਰ ਸਕਦੇ।
23ਪਰ ਇਹ ਲੋਕ ਜ਼ਿੱਦੀ ਅਤੇ ਬਾਗ਼ੀ ਦਿਲ ਹਨ; ਉਹ ਇੱਕ ਪਾਸੇ ਹੋ ਕੇ ਚਲੇ ਗਏ ਹਨ।