ਯਿਰਮਿਯਾਹ 5

ਕੀ ਤੁਹਾਨੂੰ ਮੇਰੇ ਤੋਂ ਡਰਨਾ ਨਹੀਂ ਚਾਹੀਦਾ?” ਯਾਹਵੇਹ ਦਾ ਵਾਕ ਹੈ। “ਕੀ ਤੁਹਾਨੂੰ ਮੇਰੀ ਹਜ਼ੂਰੀ ਵਿੱਚ ਕੰਬਣਾ ਨਹੀਂ ਚਾਹੀਦਾ? ਮੈਂ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਉਹ ਉਸ ਤੋਂ ਲੰਘ ਨਹੀਂ ਸਕਦਾ। ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ; ਉਹ ਗਰਜ ਸਕਦੇ ਹਨ, ਪਰ ਉਸ ਨੂੰ ਪਾਰ ਨਹੀਂ ਕਰ ਸਕਦੇ।

Jeremiah 5:22 (UKJV) Fear all of you not me? says the LORD: will all of you not tremble at my presence, which have placed the sand for the bound of the sea by a perpetual decree, that it cannot pass it: and though the waves thereof toss themselves, yet can they not prevail; though they roar, yet can they not pass over it?

20“ਯਾਕੋਬ ਦੇ ਸੰਤਾਨ ਨੂੰ ਇਹ ਸੁਣਾਓ ਅਤੇ ਯਹੂਦਾਹ ਵਿੱਚ ਇਹ ਪਰਚਾਰ ਕਰੋ:

21ਹੇ ਮੂਰਖ ਅਤੇ ਬੇਸਮਝ ਲੋਕੋ, ਇਹ ਸੁਣੋ, ਤੁਸੀਂ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਨਹੀਂ ਵੇਖਦੇ, ਜਿਨ੍ਹਾਂ ਦੇ ਕੰਨ ਹਨ ਪਰ ਉਹ ਸੁਣਦੇ ਨਹੀਂ:

22ਕੀ ਤੁਹਾਨੂੰ ਮੇਰੇ ਤੋਂ ਡਰਨਾ ਨਹੀਂ ਚਾਹੀਦਾ?” ਯਾਹਵੇਹ ਦਾ ਵਾਕ ਹੈ। “ਕੀ ਤੁਹਾਨੂੰ ਮੇਰੀ ਹਜ਼ੂਰੀ ਵਿੱਚ ਕੰਬਣਾ ਨਹੀਂ ਚਾਹੀਦਾ? ਮੈਂ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਉਹ ਉਸ ਤੋਂ ਲੰਘ ਨਹੀਂ ਸਕਦਾ। ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ; ਉਹ ਗਰਜ ਸਕਦੇ ਹਨ, ਪਰ ਉਸ ਨੂੰ ਪਾਰ ਨਹੀਂ ਕਰ ਸਕਦੇ।

23ਪਰ ਇਹ ਲੋਕ ਜ਼ਿੱਦੀ ਅਤੇ ਬਾਗ਼ੀ ਦਿਲ ਹਨ; ਉਹ ਇੱਕ ਪਾਸੇ ਹੋ ਕੇ ਚਲੇ ਗਏ ਹਨ।

24ਉਹ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ, ‘ਆਓ ਅਸੀਂ ਆਪਣੇ ਪਰਮੇਸ਼ਵਰ ਤੋਂ ਡਰੀਏ, ਜੋ ਸਾਨੂੰ ਪਤਝੜ ਅਤੇ ਬਸੰਤ ਰੁੱਤ ਵਿੱਚ ਮੀਂਹ ਦਿੰਦਾ ਹੈ, ਜੋ ਫ਼ਸਲ ਦੇ ਮਿੱਥੇ ਹੋਏ ਹਫ਼ਤਿਆਂ ਨੂੰ ਸਾਡੇ ਲਈ ਸਾਂਭ ਕੇ ਰੱਖਦਾ ਹੈ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.