20ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਦੇ ਦੋਸ਼ਾਂ ਦੀ ਖੋਜ ਕੀਤੀ ਜਾਵੇਗੀ, ਪਰ ਕੋਈ ਨਹੀਂ ਹੋਵੇਗਾ, ਅਤੇ ਯਹੂਦਾਹ ਦੇ ਪਾਪਾਂ ਲਈ, ਪਰ ਕੋਈ ਨਹੀਂ ਲੱਭ ਲਿਆ ਜਾਵੇਗਾ, ਕਿਉਂਕਿ ਮੈਂ ਬਕੀਏ ਨੂੰ ਮਾਫ਼ ਕਰ ਦਿਆਂਗਾ।
21“ਮੇਰਾਥੈਮ ਦੀ ਧਰਤੀ ਉੱਤੇ ਜੋ ਅਤੇ ਪਕੌਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ। ਉਹਨਾਂ ਦਾ ਪਿੱਛਾ ਕਰ, ਉਹਨਾਂ ਨੂੰ ਮਾਰ ਅਤੇ ਪੂਰੀ ਤਰ੍ਹਾਂ ਤਬਾਹ ਕਰ,” ਯਾਹਵੇਹ ਦਾ ਵਾਕ ਹੈ। “ਉਹ ਸਭ ਕੁਝ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।
22ਲੜਾਈ ਦਾ ਰੌਲਾ ਧਰਤੀ ਵਿੱਚ ਹੈ, ਵੱਡੀ ਤਬਾਹੀ ਦਾ ਰੌਲਾ!
23ਸਾਰੀ ਧਰਤੀ ਦਾ ਹਥੌੜਾ ਕਿਵੇਂ ਟੁੱਟਿਆ ਅਤੇ ਚਕਨਾਚੂਰ ਹੈ! ਕੌਮਾਂ ਵਿੱਚ ਬਾਬੇਲ ਕਿੰਨਾ ਵਿਰਾਨ ਹੈ!
24ਹੇ ਬਾਬੇਲ, ਮੈਂ ਤੇਰੇ ਲਈ ਇੱਕ ਜਾਲ ਵਿਛਾਇਆ ਹੈ, ਅਤੇ ਤੈਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਫੜ ਲਿਆ ਗਿਆ ਸੀ। ਤੈਨੂੰ ਭਾਲਿਆ ਅਤੇ ਫੜ ਲਿਆ ਗਿਆ ਕਿਉਂਕਿ ਤੁਸੀਂ ਯਾਹਵੇਹ ਦਾ ਵਿਰੋਧ ਕੀਤਾ ਸੀ।