ਯਿਰਮਿਯਾਹ 50

“ਮੇਰਾਥੈਮ ਦੀ ਧਰਤੀ ਉੱਤੇ ਜੋ ਅਤੇ ਪਕੌਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ। ਉਹਨਾਂ ਦਾ ਪਿੱਛਾ ਕਰ, ਉਹਨਾਂ ਨੂੰ ਮਾਰ ਅਤੇ ਪੂਰੀ ਤਰ੍ਹਾਂ ਤਬਾਹ ਕਰ,” ਯਾਹਵੇਹ ਦਾ ਵਾਕ ਹੈ। “ਉਹ ਸਭ ਕੁਝ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।

Jeremiah 50:21 (UKJV) Go up against the land of Merathaim, even against it, and against the inhabitants of Pekod: waste and utterly destroy after them, says the LORD, and do according to all that I have commanded you.

19ਪਰ ਮੈਂ ਇਸਰਾਏਲ ਨੂੰ ਉਹਨਾਂ ਦੀ ਚਰਾਗਾਹ ਵਿੱਚ ਵਾਪਸ ਲਿਆਵਾਂਗਾ, ਅਤੇ ਉਹ ਕਰਮਲ ਅਤੇ ਬਾਸ਼ਾਨ ਵਿੱਚ ਚਰਣਗੇ। ਉਹਨਾਂ ਦੀ ਭੁੱਖ ਇਫ਼ਰਾਈਮ ਅਤੇ ਗਿਲਆਦ ਦੀਆਂ ਪਹਾੜੀਆਂ ਉੱਤੇ ਪੂਰੀ ਹੋਵੇਗੀ।

20ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਦੇ ਦੋਸ਼ਾਂ ਦੀ ਖੋਜ ਕੀਤੀ ਜਾਵੇਗੀ, ਪਰ ਕੋਈ ਨਹੀਂ ਹੋਵੇਗਾ, ਅਤੇ ਯਹੂਦਾਹ ਦੇ ਪਾਪਾਂ ਲਈ, ਪਰ ਕੋਈ ਨਹੀਂ ਲੱਭ ਲਿਆ ਜਾਵੇਗਾ, ਕਿਉਂਕਿ ਮੈਂ ਬਕੀਏ ਨੂੰ ਮਾਫ਼ ਕਰ ਦਿਆਂਗਾ।

21“ਮੇਰਾਥੈਮ ਦੀ ਧਰਤੀ ਉੱਤੇ ਜੋ ਅਤੇ ਪਕੌਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ। ਉਹਨਾਂ ਦਾ ਪਿੱਛਾ ਕਰ, ਉਹਨਾਂ ਨੂੰ ਮਾਰ ਅਤੇ ਪੂਰੀ ਤਰ੍ਹਾਂ ਤਬਾਹ ਕਰ,” ਯਾਹਵੇਹ ਦਾ ਵਾਕ ਹੈ। “ਉਹ ਸਭ ਕੁਝ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।

22ਲੜਾਈ ਦਾ ਰੌਲਾ ਧਰਤੀ ਵਿੱਚ ਹੈ, ਵੱਡੀ ਤਬਾਹੀ ਦਾ ਰੌਲਾ!

23ਸਾਰੀ ਧਰਤੀ ਦਾ ਹਥੌੜਾ ਕਿਵੇਂ ਟੁੱਟਿਆ ਅਤੇ ਚਕਨਾਚੂਰ ਹੈ! ਕੌਮਾਂ ਵਿੱਚ ਬਾਬੇਲ ਕਿੰਨਾ ਵਿਰਾਨ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.