ਯਿਰਮਿਯਾਹ 50

ਪਰ ਮੈਂ ਇਸਰਾਏਲ ਨੂੰ ਉਹਨਾਂ ਦੀ ਚਰਾਗਾਹ ਵਿੱਚ ਵਾਪਸ ਲਿਆਵਾਂਗਾ, ਅਤੇ ਉਹ ਕਰਮਲ ਅਤੇ ਬਾਸ਼ਾਨ ਵਿੱਚ ਚਰਣਗੇ। ਉਹਨਾਂ ਦੀ ਭੁੱਖ ਇਫ਼ਰਾਈਮ ਅਤੇ ਗਿਲਆਦ ਦੀਆਂ ਪਹਾੜੀਆਂ ਉੱਤੇ ਪੂਰੀ ਹੋਵੇਗੀ।

Jeremiah 50:19 (UKJV) And I will bring Israel again to his habitation, and he shall feed on Carmel and Bashan, and his soul shall be satisfied upon mount Ephraim and Gilead.

17“ਇਸਰਾਏਲ ਇੱਕ ਭਟਕੀ ਹੋਈ ਭੇਡ ਹੈ ਜਿਸਨੂੰ ਸ਼ੇਰਾਂ ਨੇ ਭਜਾਇਆ ਹੈ। ਪਹਿਲਾਂ ਉਸ ਨੂੰ ਅੱਸ਼ੂਰ ਦੇ ਰਾਜਾ ਨੇ ਖਾਧਾ ਉਸ ਦੀਆਂ ਹੱਡੀਆਂ ਨੂੰ ਕੁਚਲਣ ਵਾਲਾ ਆਖਰੀ ਬਾਬੇਲ ਦਾ ਰਾਜਾ ਨਬੂਕਦਨੱਸਰ ਸੀ।”

18ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ: “ਮੈਂ ਬਾਬੇਲ ਦੇ ਰਾਜੇ ਅਤੇ ਉਸਦੀ ਧਰਤੀ ਨੂੰ ਸਜ਼ਾ ਦਿਆਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।

19ਪਰ ਮੈਂ ਇਸਰਾਏਲ ਨੂੰ ਉਹਨਾਂ ਦੀ ਚਰਾਗਾਹ ਵਿੱਚ ਵਾਪਸ ਲਿਆਵਾਂਗਾ, ਅਤੇ ਉਹ ਕਰਮਲ ਅਤੇ ਬਾਸ਼ਾਨ ਵਿੱਚ ਚਰਣਗੇ। ਉਹਨਾਂ ਦੀ ਭੁੱਖ ਇਫ਼ਰਾਈਮ ਅਤੇ ਗਿਲਆਦ ਦੀਆਂ ਪਹਾੜੀਆਂ ਉੱਤੇ ਪੂਰੀ ਹੋਵੇਗੀ।

20ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਦੇ ਦੋਸ਼ਾਂ ਦੀ ਖੋਜ ਕੀਤੀ ਜਾਵੇਗੀ, ਪਰ ਕੋਈ ਨਹੀਂ ਹੋਵੇਗਾ, ਅਤੇ ਯਹੂਦਾਹ ਦੇ ਪਾਪਾਂ ਲਈ, ਪਰ ਕੋਈ ਨਹੀਂ ਲੱਭ ਲਿਆ ਜਾਵੇਗਾ, ਕਿਉਂਕਿ ਮੈਂ ਬਕੀਏ ਨੂੰ ਮਾਫ਼ ਕਰ ਦਿਆਂਗਾ।

21“ਮੇਰਾਥੈਮ ਦੀ ਧਰਤੀ ਉੱਤੇ ਜੋ ਅਤੇ ਪਕੌਦ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਹਮਲਾ ਕਰ। ਉਹਨਾਂ ਦਾ ਪਿੱਛਾ ਕਰ, ਉਹਨਾਂ ਨੂੰ ਮਾਰ ਅਤੇ ਪੂਰੀ ਤਰ੍ਹਾਂ ਤਬਾਹ ਕਰ,” ਯਾਹਵੇਹ ਦਾ ਵਾਕ ਹੈ। “ਉਹ ਸਭ ਕੁਝ ਕਰੋ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.