ਯਿਰਮਿਯਾਹ 50

ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ: “ਮੈਂ ਬਾਬੇਲ ਦੇ ਰਾਜੇ ਅਤੇ ਉਸਦੀ ਧਰਤੀ ਨੂੰ ਸਜ਼ਾ ਦਿਆਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।

Jeremiah 50:18 (UKJV) Therefore thus says the LORD of hosts, the God of Israel; Behold, I will punish the king of Babylon and his land, as I have punished the king of Assyria.

16ਬਾਬੇਲ ਤੋਂ ਬੀਜਣ ਵਾਲੇ ਨੂੰ ਅਤੇ ਵੱਢਣ ਵਾਲੇ ਨੂੰ ਆਪਣੀ ਦਾਤਰੀ ਨਾਲ ਵਾਢੀ ਵੇਲੇ ਕੱਟ ਸੁੱਟੋ। ਜ਼ਾਲਮ ਦੀ ਤਲਵਾਰ ਦੇ ਕਾਰਨ ਹਰ ਕੋਈ ਆਪੋ-ਆਪਣੇ ਲੋਕਾਂ ਕੋਲ ਮੁੜ ਜਾਵੇ, ਹਰ ਕੋਈ ਆਪਣੀ ਧਰਤੀ ਨੂੰ ਭੱਜ ਜਾਵੇ।

17“ਇਸਰਾਏਲ ਇੱਕ ਭਟਕੀ ਹੋਈ ਭੇਡ ਹੈ ਜਿਸਨੂੰ ਸ਼ੇਰਾਂ ਨੇ ਭਜਾਇਆ ਹੈ। ਪਹਿਲਾਂ ਉਸ ਨੂੰ ਅੱਸ਼ੂਰ ਦੇ ਰਾਜਾ ਨੇ ਖਾਧਾ ਉਸ ਦੀਆਂ ਹੱਡੀਆਂ ਨੂੰ ਕੁਚਲਣ ਵਾਲਾ ਆਖਰੀ ਬਾਬੇਲ ਦਾ ਰਾਜਾ ਨਬੂਕਦਨੱਸਰ ਸੀ।”

18ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ: “ਮੈਂ ਬਾਬੇਲ ਦੇ ਰਾਜੇ ਅਤੇ ਉਸਦੀ ਧਰਤੀ ਨੂੰ ਸਜ਼ਾ ਦਿਆਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।

19ਪਰ ਮੈਂ ਇਸਰਾਏਲ ਨੂੰ ਉਹਨਾਂ ਦੀ ਚਰਾਗਾਹ ਵਿੱਚ ਵਾਪਸ ਲਿਆਵਾਂਗਾ, ਅਤੇ ਉਹ ਕਰਮਲ ਅਤੇ ਬਾਸ਼ਾਨ ਵਿੱਚ ਚਰਣਗੇ। ਉਹਨਾਂ ਦੀ ਭੁੱਖ ਇਫ਼ਰਾਈਮ ਅਤੇ ਗਿਲਆਦ ਦੀਆਂ ਪਹਾੜੀਆਂ ਉੱਤੇ ਪੂਰੀ ਹੋਵੇਗੀ।

20ਉਹਨਾਂ ਦਿਨਾਂ ਵਿੱਚ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਦੇ ਦੋਸ਼ਾਂ ਦੀ ਖੋਜ ਕੀਤੀ ਜਾਵੇਗੀ, ਪਰ ਕੋਈ ਨਹੀਂ ਹੋਵੇਗਾ, ਅਤੇ ਯਹੂਦਾਹ ਦੇ ਪਾਪਾਂ ਲਈ, ਪਰ ਕੋਈ ਨਹੀਂ ਲੱਭ ਲਿਆ ਜਾਵੇਗਾ, ਕਿਉਂਕਿ ਮੈਂ ਬਕੀਏ ਨੂੰ ਮਾਫ਼ ਕਰ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.