ਯਿਰਮਿਯਾਹ 50

ਬਾਬੇਲ ਤੋਂ ਬੀਜਣ ਵਾਲੇ ਨੂੰ ਅਤੇ ਵੱਢਣ ਵਾਲੇ ਨੂੰ ਆਪਣੀ ਦਾਤਰੀ ਨਾਲ ਵਾਢੀ ਵੇਲੇ ਕੱਟ ਸੁੱਟੋ। ਜ਼ਾਲਮ ਦੀ ਤਲਵਾਰ ਦੇ ਕਾਰਨ ਹਰ ਕੋਈ ਆਪੋ-ਆਪਣੇ ਲੋਕਾਂ ਕੋਲ ਮੁੜ ਜਾਵੇ, ਹਰ ਕੋਈ ਆਪਣੀ ਧਰਤੀ ਨੂੰ ਭੱਜ ਜਾਵੇ।

Jeremiah 50:16 (UKJV) Cut off the sower from Babylon, and him that handles the sickle in the time of harvest: for fear of the oppressing sword they shall turn every one to his people, and they shall flee every one to his own land.

14“ਬਾਬੇਲ ਦੇ ਆਲੇ-ਦੁਆਲੇ ਆਪਣੀਆਂ ਸਥਿਤੀਆਂ ਸੰਭਾਲੋ, ਤੁਸੀਂ ਸਾਰੇ ਜਿਹੜੇ ਧਣੁੱਖ ਚਲਾਉਂਦੇ ਹੋ, ਉਹ ਦੇ ਉੱਤੇ ਚਲਾਓ ਅਤੇ ਤੀਰਾਂ ਦਾ ਸਰਫ਼ਾ ਨਾ ਕਰੋ, ਕਿਉਂਕਿ ਉਸਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।

15ਹਰ ਪਾਸੇ ਉਸ ਦੇ ਖਿਲਾਫ ਰੌਲਾ ਪਾਓ! ਉਹ ਆਤਮ ਸਮਰਪਣ ਕਰ ਦਿੰਦੀ ਹੈ, ਉਸ ਦੇ ਬੁਰਜ ਡਿੱਗ ਜਾਂਦੇ ਹਨ, ਉਸ ਦੀਆਂ ਕੰਧਾਂ ਢਹਿ ਜਾਂਦੀਆਂ ਹਨ। ਕਿਉਂਕਿ ਇਹ ਯਾਹਵੇਹ ਦਾ ਬਦਲਾ ਹੈ, ਉਸ ਤੋਂ ਬਦਲਾ ਲਓ; ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਦੂਜਿਆਂ ਨਾਲ ਕੀਤਾ ਹੈ।

16ਬਾਬੇਲ ਤੋਂ ਬੀਜਣ ਵਾਲੇ ਨੂੰ ਅਤੇ ਵੱਢਣ ਵਾਲੇ ਨੂੰ ਆਪਣੀ ਦਾਤਰੀ ਨਾਲ ਵਾਢੀ ਵੇਲੇ ਕੱਟ ਸੁੱਟੋ। ਜ਼ਾਲਮ ਦੀ ਤਲਵਾਰ ਦੇ ਕਾਰਨ ਹਰ ਕੋਈ ਆਪੋ-ਆਪਣੇ ਲੋਕਾਂ ਕੋਲ ਮੁੜ ਜਾਵੇ, ਹਰ ਕੋਈ ਆਪਣੀ ਧਰਤੀ ਨੂੰ ਭੱਜ ਜਾਵੇ।

17“ਇਸਰਾਏਲ ਇੱਕ ਭਟਕੀ ਹੋਈ ਭੇਡ ਹੈ ਜਿਸਨੂੰ ਸ਼ੇਰਾਂ ਨੇ ਭਜਾਇਆ ਹੈ। ਪਹਿਲਾਂ ਉਸ ਨੂੰ ਅੱਸ਼ੂਰ ਦੇ ਰਾਜਾ ਨੇ ਖਾਧਾ ਉਸ ਦੀਆਂ ਹੱਡੀਆਂ ਨੂੰ ਕੁਚਲਣ ਵਾਲਾ ਆਖਰੀ ਬਾਬੇਲ ਦਾ ਰਾਜਾ ਨਬੂਕਦਨੱਸਰ ਸੀ।”

18ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ: “ਮੈਂ ਬਾਬੇਲ ਦੇ ਰਾਜੇ ਅਤੇ ਉਸਦੀ ਧਰਤੀ ਨੂੰ ਸਜ਼ਾ ਦਿਆਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜੇ ਨੂੰ ਸਜ਼ਾ ਦਿੱਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.