ਯਿਰਮਿਯਾਹ 50

ਹਰ ਪਾਸੇ ਉਸ ਦੇ ਖਿਲਾਫ ਰੌਲਾ ਪਾਓ! ਉਹ ਆਤਮ ਸਮਰਪਣ ਕਰ ਦਿੰਦੀ ਹੈ, ਉਸ ਦੇ ਬੁਰਜ ਡਿੱਗ ਜਾਂਦੇ ਹਨ, ਉਸ ਦੀਆਂ ਕੰਧਾਂ ਢਹਿ ਜਾਂਦੀਆਂ ਹਨ। ਕਿਉਂਕਿ ਇਹ ਯਾਹਵੇਹ ਦਾ ਬਦਲਾ ਹੈ, ਉਸ ਤੋਂ ਬਦਲਾ ਲਓ; ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਦੂਜਿਆਂ ਨਾਲ ਕੀਤਾ ਹੈ।

Jeremiah 50:15 (UKJV) Shout against her round about: she has given her hand: her foundations are fallen, her walls are thrown down: for it is the vengeance of the LORD: take vengeance upon her; as she has done, do unto her.

13ਯਾਹਵੇਹ ਦੇ ਕ੍ਰੋਧ ਦੇ ਕਾਰਨ ਉਹ ਆਬਾਦ ਨਹੀਂ ਹੋਵੇਗੀ ਪਰ ਪੂਰੀ ਤਰ੍ਹਾਂ ਵਿਰਾਨ ਹੋ ਜਾਵੇਗੀ। ਬਾਬੇਲ ਵਿੱਚੋਂ ਲੰਘਣ ਵਾਲੇ ਸਾਰੇ ਘਬਰਾ ਜਾਣਗੇ; ਉਹ ਉਸਦੇ ਸਾਰੇ ਜ਼ਖਮਾਂ ਦੇ ਕਾਰਨ ਮਖੌਲ ਕਰਨਗੇ।

14“ਬਾਬੇਲ ਦੇ ਆਲੇ-ਦੁਆਲੇ ਆਪਣੀਆਂ ਸਥਿਤੀਆਂ ਸੰਭਾਲੋ, ਤੁਸੀਂ ਸਾਰੇ ਜਿਹੜੇ ਧਣੁੱਖ ਚਲਾਉਂਦੇ ਹੋ, ਉਹ ਦੇ ਉੱਤੇ ਚਲਾਓ ਅਤੇ ਤੀਰਾਂ ਦਾ ਸਰਫ਼ਾ ਨਾ ਕਰੋ, ਕਿਉਂਕਿ ਉਸਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।

15ਹਰ ਪਾਸੇ ਉਸ ਦੇ ਖਿਲਾਫ ਰੌਲਾ ਪਾਓ! ਉਹ ਆਤਮ ਸਮਰਪਣ ਕਰ ਦਿੰਦੀ ਹੈ, ਉਸ ਦੇ ਬੁਰਜ ਡਿੱਗ ਜਾਂਦੇ ਹਨ, ਉਸ ਦੀਆਂ ਕੰਧਾਂ ਢਹਿ ਜਾਂਦੀਆਂ ਹਨ। ਕਿਉਂਕਿ ਇਹ ਯਾਹਵੇਹ ਦਾ ਬਦਲਾ ਹੈ, ਉਸ ਤੋਂ ਬਦਲਾ ਲਓ; ਉਸ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਉਸ ਨੇ ਦੂਜਿਆਂ ਨਾਲ ਕੀਤਾ ਹੈ।

16ਬਾਬੇਲ ਤੋਂ ਬੀਜਣ ਵਾਲੇ ਨੂੰ ਅਤੇ ਵੱਢਣ ਵਾਲੇ ਨੂੰ ਆਪਣੀ ਦਾਤਰੀ ਨਾਲ ਵਾਢੀ ਵੇਲੇ ਕੱਟ ਸੁੱਟੋ। ਜ਼ਾਲਮ ਦੀ ਤਲਵਾਰ ਦੇ ਕਾਰਨ ਹਰ ਕੋਈ ਆਪੋ-ਆਪਣੇ ਲੋਕਾਂ ਕੋਲ ਮੁੜ ਜਾਵੇ, ਹਰ ਕੋਈ ਆਪਣੀ ਧਰਤੀ ਨੂੰ ਭੱਜ ਜਾਵੇ।

17“ਇਸਰਾਏਲ ਇੱਕ ਭਟਕੀ ਹੋਈ ਭੇਡ ਹੈ ਜਿਸਨੂੰ ਸ਼ੇਰਾਂ ਨੇ ਭਜਾਇਆ ਹੈ। ਪਹਿਲਾਂ ਉਸ ਨੂੰ ਅੱਸ਼ੂਰ ਦੇ ਰਾਜਾ ਨੇ ਖਾਧਾ ਉਸ ਦੀਆਂ ਹੱਡੀਆਂ ਨੂੰ ਕੁਚਲਣ ਵਾਲਾ ਆਖਰੀ ਬਾਬੇਲ ਦਾ ਰਾਜਾ ਨਬੂਕਦਨੱਸਰ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.