ਯਿਰਮਿਯਾਹ 51

“ਤੂੰ ਮੇਰੇ ਲਈ ਹਥੌੜਾ ਅਤੇ ਲੜਾਈ ਦਾ ਹਥਿਆਰ ਹੈ, ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ, ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ,

Jeremiah 51:20 (UKJV) You are my battle axe and weapons of war: for with you will I break in pieces the nations, and with you will I destroy kingdoms;

18ਉਹ ਵਿਅਰਥ ਅਤੇ ਮਖੌਲ ਦੀਆਂ ਵਸਤਾਂ ਹਨ; ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।

19ਉਹ ਜੋ ਯਾਕੋਬ ਦਾ ਹਿੱਸਾ ਹੈ, ਉਹ ਇਨ੍ਹਾਂ ਵਰਗਾ ਨਹੀਂ ਹੈ, ਕਿਉਂਕਿ ਉਹ ਸਭ ਕੁਝ ਬਣਾਉਣ ਵਾਲਾ ਹੈ, ਉਸ ਦੀ ਵਿਰਾਸਤ ਦੇ ਲੋਕਾਂ ਸਮੇਤ ਯਾਹਵੇਹ ਉਸਦਾ ਨਾਮ ਹੈ।

20“ਤੂੰ ਮੇਰੇ ਲਈ ਹਥੌੜਾ ਅਤੇ ਲੜਾਈ ਦਾ ਹਥਿਆਰ ਹੈ, ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ, ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ,

21ਮੈਂ ਤੇਰੇ ਨਾਲ ਘੋੜੇ ਅਤੇ ਸਵਾਰਾਂ ਨੂੰ ਚਕਨਾਚੂਰ ਕਰ ਦਿਆਂਗਾ ਹਾਂ, ਤੇਰੇ ਨਾਲ ਮੈਂ ਰੱਥ ਅਤੇ ਚਾਲਕ ਨੂੰ ਤੋੜਦਾ ਹਾਂ,

22ਤੇਰੇ ਨਾਲ ਮੈਂ ਆਦਮੀ ਅਤੇ ਔਰਤ ਨੂੰ ਭੰਨ ਸੁੱਟਾਂਗਾ ਹਾਂ, ਤੇਰੇ ਨਾਲ ਮੈਂ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨ ਸੁੱਟਾਂਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.