ਯਿਰਮਿਯਾਹ 51

ਤੇਰੇ ਨਾਲ ਮੈਂ ਆਦਮੀ ਅਤੇ ਔਰਤ ਨੂੰ ਭੰਨ ਸੁੱਟਾਂਗਾ ਹਾਂ, ਤੇਰੇ ਨਾਲ ਮੈਂ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨ ਸੁੱਟਾਂਗਾ,

Jeremiah 51:22 (UKJV) With you also will I break in pieces man and woman; and with you will I break in pieces old and young; and with you will I break in pieces the young man and the maid;

20“ਤੂੰ ਮੇਰੇ ਲਈ ਹਥੌੜਾ ਅਤੇ ਲੜਾਈ ਦਾ ਹਥਿਆਰ ਹੈ, ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ, ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ,

21ਮੈਂ ਤੇਰੇ ਨਾਲ ਘੋੜੇ ਅਤੇ ਸਵਾਰਾਂ ਨੂੰ ਚਕਨਾਚੂਰ ਕਰ ਦਿਆਂਗਾ ਹਾਂ, ਤੇਰੇ ਨਾਲ ਮੈਂ ਰੱਥ ਅਤੇ ਚਾਲਕ ਨੂੰ ਤੋੜਦਾ ਹਾਂ,

22ਤੇਰੇ ਨਾਲ ਮੈਂ ਆਦਮੀ ਅਤੇ ਔਰਤ ਨੂੰ ਭੰਨ ਸੁੱਟਾਂਗਾ ਹਾਂ, ਤੇਰੇ ਨਾਲ ਮੈਂ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨ ਸੁੱਟਾਂਗਾ,

23ਤੇਰੇ ਨਾਲ ਮੈਂ ਆਜੜੀ ਅਤੇ ਇੱਜੜ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਕਿਸਾਨਾਂ ਅਤੇ ਬਲਦਾਂ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਰਾਜਪਾਲਾਂ ਅਤੇ ਅਧਿਕਾਰੀਆਂ ਨੂੰ ਭੰਨ ਸੁੱਟਾਂਗਾ।

24“ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮੈਂ ਬਾਬੇਲ ਅਤੇ ਕਸਦੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਉਹਨਾਂ ਸਾਰੀਆਂ ਗਲਤੀਆਂ ਦਾ ਬਦਲਾ ਦਿਆਂਗਾ ਜੋ ਉਹਨਾਂ ਨੇ ਸੀਯੋਨ ਵਿੱਚ ਕੀਤੇ ਹਨ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.