21ਮੈਂ ਤੇਰੇ ਨਾਲ ਘੋੜੇ ਅਤੇ ਸਵਾਰਾਂ ਨੂੰ ਚਕਨਾਚੂਰ ਕਰ ਦਿਆਂਗਾ ਹਾਂ, ਤੇਰੇ ਨਾਲ ਮੈਂ ਰੱਥ ਅਤੇ ਚਾਲਕ ਨੂੰ ਤੋੜਦਾ ਹਾਂ,
22ਤੇਰੇ ਨਾਲ ਮੈਂ ਆਦਮੀ ਅਤੇ ਔਰਤ ਨੂੰ ਭੰਨ ਸੁੱਟਾਂਗਾ ਹਾਂ, ਤੇਰੇ ਨਾਲ ਮੈਂ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਗੱਭਰੂਆਂ ਅਤੇ ਮੁਟਿਆਰਾਂ ਨੂੰ ਭੰਨ ਸੁੱਟਾਂਗਾ,
23ਤੇਰੇ ਨਾਲ ਮੈਂ ਆਜੜੀ ਅਤੇ ਇੱਜੜ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਕਿਸਾਨਾਂ ਅਤੇ ਬਲਦਾਂ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਰਾਜਪਾਲਾਂ ਅਤੇ ਅਧਿਕਾਰੀਆਂ ਨੂੰ ਭੰਨ ਸੁੱਟਾਂਗਾ।
24“ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮੈਂ ਬਾਬੇਲ ਅਤੇ ਕਸਦੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਉਹਨਾਂ ਸਾਰੀਆਂ ਗਲਤੀਆਂ ਦਾ ਬਦਲਾ ਦਿਆਂਗਾ ਜੋ ਉਹਨਾਂ ਨੇ ਸੀਯੋਨ ਵਿੱਚ ਕੀਤੇ ਹਨ,” ਯਾਹਵੇਹ ਦਾ ਵਾਕ ਹੈ।
25“ਮੈਂ ਤੇਰੇ ਵਿਰੁੱਧ ਹਾਂ, ਹੇ ਤਬਾਹ ਕਰਨ ਵਾਲੇ ਪਰਬਤ, ਤੂੰ ਜੋ ਸਾਰੀ ਧਰਤੀ ਨੂੰ ਤਬਾਹ ਕਰਦਾ ਹੈ,” ਯਾਹਵੇਹ ਦਾ ਵਾਕ ਹੈ। “ਮੈਂ ਆਪਣਾ ਹੱਥ ਤੇਰੇ ਉੱਤੇ ਪਸਾਰਾਂਗਾ, ਤੈਨੂੰ ਚੱਟਾਨਾਂ ਤੋਂ ਉਤਾਰ ਦਿਆਂਗਾ, ਅਤੇ ਤੈਨੂੰ ਸੜਿਆ ਹੋਇਆ ਪਹਾੜ ਬਣਾ ਦਿਆਂਗਾ।