ਯਿਰਮਿਯਾਹ 51

“ਮੈਂ ਤੇਰੇ ਵਿਰੁੱਧ ਹਾਂ, ਹੇ ਤਬਾਹ ਕਰਨ ਵਾਲੇ ਪਰਬਤ, ਤੂੰ ਜੋ ਸਾਰੀ ਧਰਤੀ ਨੂੰ ਤਬਾਹ ਕਰਦਾ ਹੈ,” ਯਾਹਵੇਹ ਦਾ ਵਾਕ ਹੈ। “ਮੈਂ ਆਪਣਾ ਹੱਥ ਤੇਰੇ ਉੱਤੇ ਪਸਾਰਾਂਗਾ, ਤੈਨੂੰ ਚੱਟਾਨਾਂ ਤੋਂ ਉਤਾਰ ਦਿਆਂਗਾ, ਅਤੇ ਤੈਨੂੰ ਸੜਿਆ ਹੋਇਆ ਪਹਾੜ ਬਣਾ ਦਿਆਂਗਾ।

Jeremiah 51:25 (UKJV) Behold, I am against you, O destroying mountain, says the LORD, which destroys all the earth: and I will stretch out mine hand upon you, and roll you down from the rocks, and will make you a burnt mountain.

23ਤੇਰੇ ਨਾਲ ਮੈਂ ਆਜੜੀ ਅਤੇ ਇੱਜੜ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਕਿਸਾਨਾਂ ਅਤੇ ਬਲਦਾਂ ਨੂੰ ਭੰਨ ਸੁੱਟਾਂਗਾ, ਤੇਰੇ ਨਾਲ ਮੈਂ ਰਾਜਪਾਲਾਂ ਅਤੇ ਅਧਿਕਾਰੀਆਂ ਨੂੰ ਭੰਨ ਸੁੱਟਾਂਗਾ।

24“ਤੁਹਾਡੀਆਂ ਅੱਖਾਂ ਦੇ ਸਾਮ੍ਹਣੇ ਮੈਂ ਬਾਬੇਲ ਅਤੇ ਕਸਦੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਉਹਨਾਂ ਸਾਰੀਆਂ ਗਲਤੀਆਂ ਦਾ ਬਦਲਾ ਦਿਆਂਗਾ ਜੋ ਉਹਨਾਂ ਨੇ ਸੀਯੋਨ ਵਿੱਚ ਕੀਤੇ ਹਨ,” ਯਾਹਵੇਹ ਦਾ ਵਾਕ ਹੈ।

25“ਮੈਂ ਤੇਰੇ ਵਿਰੁੱਧ ਹਾਂ, ਹੇ ਤਬਾਹ ਕਰਨ ਵਾਲੇ ਪਰਬਤ, ਤੂੰ ਜੋ ਸਾਰੀ ਧਰਤੀ ਨੂੰ ਤਬਾਹ ਕਰਦਾ ਹੈ,” ਯਾਹਵੇਹ ਦਾ ਵਾਕ ਹੈ। “ਮੈਂ ਆਪਣਾ ਹੱਥ ਤੇਰੇ ਉੱਤੇ ਪਸਾਰਾਂਗਾ, ਤੈਨੂੰ ਚੱਟਾਨਾਂ ਤੋਂ ਉਤਾਰ ਦਿਆਂਗਾ, ਅਤੇ ਤੈਨੂੰ ਸੜਿਆ ਹੋਇਆ ਪਹਾੜ ਬਣਾ ਦਿਆਂਗਾ।

26ਤੁਹਾਡੇ ਕੋਲੋਂ ਖੂੰਜੇ ਦੇ ਪੱਥਰ ਲਈ ਕੋਈ ਚੱਟਾਨ ਨਹੀਂ ਲਿਆ ਜਾਵੇਗਾ, ਨਾ ਹੀ ਨੀਂਹ ਲਈ ਕੋਈ ਪੱਥਰ, ਕਿਉਂ ਜੋ ਤੁਸੀਂ ਸਦਾ ਲਈ ਵਿਰਾਨ ਹੋ ਜਾਵੋਂਗੇ,” ਯਾਹਵੇਹ ਦਾ ਵਾਕ ਹੈ।

27“ਦੇਸ਼ ਵਿੱਚ ਇੱਕ ਝੰਡਾ ਖੜ੍ਹਾਂ ਕਰੋ! ਕੌਮਾਂ ਵਿੱਚ ਤੁਰ੍ਹੀ ਵਜਾਓ! ਕੌਮਾਂ ਨੂੰ ਉਹ ਦੇ ਵਿਰੁੱਧ ਲੜਾਈ ਲਈ ਤਿਆਰ ਕਰੋ; ਉਸਦੇ ਵਿਰੁੱਧ ਇਹਨਾਂ ਰਾਜਾਂ ਨੂੰ ਬੁਲਾਓ: ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਾਜ਼। ਉਸ ਦੇ ਵਿਰੁੱਧ ਇੱਕ ਸੈਨਾਪਤੀ ਨਿਯੁਕਤ ਕਰੋ; ਟਿੱਡੀਆਂ ਦੇ ਝੁੰਡ ਵਾਂਗ ਘੋੜਿਆਂ ਨੂੰ ਭੇਜੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.