ਯਿਰਮਿਯਾਹ 51

“ਦੇਸ਼ ਵਿੱਚ ਇੱਕ ਝੰਡਾ ਖੜ੍ਹਾਂ ਕਰੋ! ਕੌਮਾਂ ਵਿੱਚ ਤੁਰ੍ਹੀ ਵਜਾਓ! ਕੌਮਾਂ ਨੂੰ ਉਹ ਦੇ ਵਿਰੁੱਧ ਲੜਾਈ ਲਈ ਤਿਆਰ ਕਰੋ; ਉਸਦੇ ਵਿਰੁੱਧ ਇਹਨਾਂ ਰਾਜਾਂ ਨੂੰ ਬੁਲਾਓ: ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਾਜ਼। ਉਸ ਦੇ ਵਿਰੁੱਧ ਇੱਕ ਸੈਨਾਪਤੀ ਨਿਯੁਕਤ ਕਰੋ; ਟਿੱਡੀਆਂ ਦੇ ਝੁੰਡ ਵਾਂਗ ਘੋੜਿਆਂ ਨੂੰ ਭੇਜੋ।

Jeremiah 51:27 (UKJV) Set all of you up a standard in the land, blow the trumpet among the nations, prepare the nations against her, call together against her the kingdoms of Ararat, Minni, and Ashchenaz; appoint a captain against her; cause the horses to come up as the rough caterpillars.

25“ਮੈਂ ਤੇਰੇ ਵਿਰੁੱਧ ਹਾਂ, ਹੇ ਤਬਾਹ ਕਰਨ ਵਾਲੇ ਪਰਬਤ, ਤੂੰ ਜੋ ਸਾਰੀ ਧਰਤੀ ਨੂੰ ਤਬਾਹ ਕਰਦਾ ਹੈ,” ਯਾਹਵੇਹ ਦਾ ਵਾਕ ਹੈ। “ਮੈਂ ਆਪਣਾ ਹੱਥ ਤੇਰੇ ਉੱਤੇ ਪਸਾਰਾਂਗਾ, ਤੈਨੂੰ ਚੱਟਾਨਾਂ ਤੋਂ ਉਤਾਰ ਦਿਆਂਗਾ, ਅਤੇ ਤੈਨੂੰ ਸੜਿਆ ਹੋਇਆ ਪਹਾੜ ਬਣਾ ਦਿਆਂਗਾ।

26ਤੁਹਾਡੇ ਕੋਲੋਂ ਖੂੰਜੇ ਦੇ ਪੱਥਰ ਲਈ ਕੋਈ ਚੱਟਾਨ ਨਹੀਂ ਲਿਆ ਜਾਵੇਗਾ, ਨਾ ਹੀ ਨੀਂਹ ਲਈ ਕੋਈ ਪੱਥਰ, ਕਿਉਂ ਜੋ ਤੁਸੀਂ ਸਦਾ ਲਈ ਵਿਰਾਨ ਹੋ ਜਾਵੋਂਗੇ,” ਯਾਹਵੇਹ ਦਾ ਵਾਕ ਹੈ।

27“ਦੇਸ਼ ਵਿੱਚ ਇੱਕ ਝੰਡਾ ਖੜ੍ਹਾਂ ਕਰੋ! ਕੌਮਾਂ ਵਿੱਚ ਤੁਰ੍ਹੀ ਵਜਾਓ! ਕੌਮਾਂ ਨੂੰ ਉਹ ਦੇ ਵਿਰੁੱਧ ਲੜਾਈ ਲਈ ਤਿਆਰ ਕਰੋ; ਉਸਦੇ ਵਿਰੁੱਧ ਇਹਨਾਂ ਰਾਜਾਂ ਨੂੰ ਬੁਲਾਓ: ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਾਜ਼। ਉਸ ਦੇ ਵਿਰੁੱਧ ਇੱਕ ਸੈਨਾਪਤੀ ਨਿਯੁਕਤ ਕਰੋ; ਟਿੱਡੀਆਂ ਦੇ ਝੁੰਡ ਵਾਂਗ ਘੋੜਿਆਂ ਨੂੰ ਭੇਜੋ।

28ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਰਾਜਿਆਂ ਨੂੰ, ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ, ਉਹਨਾਂ ਦੀ ਹਕੂਮਤ ਦੇ ਹਰੇਕ ਦੇਸ਼ ਨੂੰ।

29ਉਹ ਧਰਤੀ ਕੰਬਦੀ ਹੈ ਡਰਦੀ ਹੈ ਬਾਬੇਲ ਦੇ ਵਿਰੁੱਧ ਯਾਹਵੇਹ ਦੇ ਉਦੇਸ਼ ਕਾਇਮ ਹਨ ਕਿ ਬਾਬੇਲ ਦੀ ਧਰਤੀ ਨੂੰ ਬਰਬਾਦ ਕਰ ਦੇਵੇ ਤਾਂ ਜੋ ਉੱਥੇ ਕੋਈ ਵੀ ਨਾ ਵੱਸੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.