26ਤੁਹਾਡੇ ਕੋਲੋਂ ਖੂੰਜੇ ਦੇ ਪੱਥਰ ਲਈ ਕੋਈ ਚੱਟਾਨ ਨਹੀਂ ਲਿਆ ਜਾਵੇਗਾ, ਨਾ ਹੀ ਨੀਂਹ ਲਈ ਕੋਈ ਪੱਥਰ, ਕਿਉਂ ਜੋ ਤੁਸੀਂ ਸਦਾ ਲਈ ਵਿਰਾਨ ਹੋ ਜਾਵੋਂਗੇ,” ਯਾਹਵੇਹ ਦਾ ਵਾਕ ਹੈ।
27“ਦੇਸ਼ ਵਿੱਚ ਇੱਕ ਝੰਡਾ ਖੜ੍ਹਾਂ ਕਰੋ! ਕੌਮਾਂ ਵਿੱਚ ਤੁਰ੍ਹੀ ਵਜਾਓ! ਕੌਮਾਂ ਨੂੰ ਉਹ ਦੇ ਵਿਰੁੱਧ ਲੜਾਈ ਲਈ ਤਿਆਰ ਕਰੋ; ਉਸਦੇ ਵਿਰੁੱਧ ਇਹਨਾਂ ਰਾਜਾਂ ਨੂੰ ਬੁਲਾਓ: ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਾਜ਼। ਉਸ ਦੇ ਵਿਰੁੱਧ ਇੱਕ ਸੈਨਾਪਤੀ ਨਿਯੁਕਤ ਕਰੋ; ਟਿੱਡੀਆਂ ਦੇ ਝੁੰਡ ਵਾਂਗ ਘੋੜਿਆਂ ਨੂੰ ਭੇਜੋ।
28ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਰਾਜਿਆਂ ਨੂੰ, ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ, ਉਹਨਾਂ ਦੀ ਹਕੂਮਤ ਦੇ ਹਰੇਕ ਦੇਸ਼ ਨੂੰ।
29ਉਹ ਧਰਤੀ ਕੰਬਦੀ ਹੈ ਡਰਦੀ ਹੈ ਬਾਬੇਲ ਦੇ ਵਿਰੁੱਧ ਯਾਹਵੇਹ ਦੇ ਉਦੇਸ਼ ਕਾਇਮ ਹਨ ਕਿ ਬਾਬੇਲ ਦੀ ਧਰਤੀ ਨੂੰ ਬਰਬਾਦ ਕਰ ਦੇਵੇ ਤਾਂ ਜੋ ਉੱਥੇ ਕੋਈ ਵੀ ਨਾ ਵੱਸੇ।
30ਬਾਬੇਲ ਦੇ ਯੋਧਿਆਂ ਨੇ ਲੜਨਾ ਬੰਦ ਕਰ ਦਿੱਤਾ ਹੈ; ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ। ਉਹਨਾਂ ਦੀ ਤਾਕਤ ਥੱਕ ਗਈ ਹੈ; ਉਹ ਕਮਜ਼ੋਰ ਹੋ ਗਏ ਹਨ। ਉਹ ਦੇ ਘਰਾਂ ਨੂੰ ਅੱਗ ਲੱਗ ਲਾ ਦਿੱਤੀ ਜਾਂਦੀ ਹੈ। ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟ ਗਈਆਂ ਹਨ।