ਯਿਰਮਿਯਾਹ 51

ਬਾਬੇਲ ਦੇ ਯੋਧਿਆਂ ਨੇ ਲੜਨਾ ਬੰਦ ਕਰ ਦਿੱਤਾ ਹੈ; ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ। ਉਹਨਾਂ ਦੀ ਤਾਕਤ ਥੱਕ ਗਈ ਹੈ; ਉਹ ਕਮਜ਼ੋਰ ਹੋ ਗਏ ਹਨ। ਉਹ ਦੇ ਘਰਾਂ ਨੂੰ ਅੱਗ ਲੱਗ ਲਾ ਦਿੱਤੀ ਜਾਂਦੀ ਹੈ। ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟ ਗਈਆਂ ਹਨ।

Jeremiah 51:30 (UKJV) The mighty men of Babylon have ceased to fight, they have remained in their holds: their might has failed; they became as women: they have burned her dwelling places; her bars are broken.

28ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਰਾਜਿਆਂ ਨੂੰ, ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ, ਉਹਨਾਂ ਦੀ ਹਕੂਮਤ ਦੇ ਹਰੇਕ ਦੇਸ਼ ਨੂੰ।

29ਉਹ ਧਰਤੀ ਕੰਬਦੀ ਹੈ ਡਰਦੀ ਹੈ ਬਾਬੇਲ ਦੇ ਵਿਰੁੱਧ ਯਾਹਵੇਹ ਦੇ ਉਦੇਸ਼ ਕਾਇਮ ਹਨ ਕਿ ਬਾਬੇਲ ਦੀ ਧਰਤੀ ਨੂੰ ਬਰਬਾਦ ਕਰ ਦੇਵੇ ਤਾਂ ਜੋ ਉੱਥੇ ਕੋਈ ਵੀ ਨਾ ਵੱਸੇ।

30ਬਾਬੇਲ ਦੇ ਯੋਧਿਆਂ ਨੇ ਲੜਨਾ ਬੰਦ ਕਰ ਦਿੱਤਾ ਹੈ; ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ। ਉਹਨਾਂ ਦੀ ਤਾਕਤ ਥੱਕ ਗਈ ਹੈ; ਉਹ ਕਮਜ਼ੋਰ ਹੋ ਗਏ ਹਨ। ਉਹ ਦੇ ਘਰਾਂ ਨੂੰ ਅੱਗ ਲੱਗ ਲਾ ਦਿੱਤੀ ਜਾਂਦੀ ਹੈ। ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟ ਗਈਆਂ ਹਨ।

31ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ ਨੱਠੇਗਾ, ਅਤੇ ਇੱਕ ਸੁਨੇਹਾ ਦੇਣ ਵਾਲਾ ਦੂਜੇ ਸੁਨੇਹਾ ਦੇਣ ਵਾਲੇ ਨੂੰ ਮਿਲਣ ਲਈ ਨੱਠੇਗਾ ਕਿ ਬਾਬੇਲ ਦੇ ਰਾਜੇ ਨੂੰ ਇਹ ਐਲਾਨ ਕਰੇ ਕਿ ਉਸਦਾ ਸਾਰਾ ਸ਼ਹਿਰ ਕਬਜ਼ਾ ਕਰ ਲਿਆ ਗਿਆ ਹੈ,

32ਦਰਿਆ ਦੇ ਪਾਰ ਜ਼ਬਤ ਕਰ ਲਏ ਗਏ ਹਨ, ਦਲਦਲ ਨੂੰ ਅੱਗ ਲਗਾ ਦਿੱਤੀ ਗਈ ਹੈ, ਅਤੇ ਸਿਪਾਹੀ ਘਬਰਾ ਗਏ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.