ਯਿਰਮਿਯਾਹ 51

“ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਸਾਨੂੰ ਖਾ ਲਿਆ ਹੈ, ਉਸਨੇ ਸਾਨੂੰ ਉਲਝਣ ਵਿੱਚ ਪਾ ਦਿੱਤਾ ਹੈ, ਉਸਨੇ ਸਾਨੂੰ ਇੱਕ ਖਾਲੀ ਘੜਾ ਬਣਾ ਦਿੱਤਾ ਹੈ। ਉਸ ਨੇ ਸੱਪ ਵਾਂਗ ਸਾਨੂੰ ਨਿਗਲ ਲਿਆ ਹੈ, ਅਤੇ ਸਾਡੇ ਪਕਵਾਨਾਂ ਨਾਲ ਆਪਣਾ ਪੇਟ ਭਰ ਲਿਆ ਹੈ, ਅਤੇ ਫਿਰ ਸਾਨੂੰ ਬਾਹਰ ਕੱਢ ਦਿੱਤਾ ਹੈ।

Jeremiah 51:34 (UKJV) Nebuchadrezzar the king of Babylon has devoured me, he has crushed me, he has made me an empty vessel, he has swallowed me up like a dragon, he has filled his belly with my delicates, he has cast me out.

32ਦਰਿਆ ਦੇ ਪਾਰ ਜ਼ਬਤ ਕਰ ਲਏ ਗਏ ਹਨ, ਦਲਦਲ ਨੂੰ ਅੱਗ ਲਗਾ ਦਿੱਤੀ ਗਈ ਹੈ, ਅਤੇ ਸਿਪਾਹੀ ਘਬਰਾ ਗਏ।”

33ਇਸਰਾਏਲ ਦਾ ਸਰਬਸ਼ਕਤੀਮਾਨ ਯਾਹਵੇਹ, ਇਹੀ ਆਖਦਾ ਹੈ: “ਧੀ ਬਾਬੇਲ ਇੱਕ ਪਿੜ ਵਾਂਗ ਹੈ ਜਦੋਂ ਇਸਨੂੰ ਮਿੱਧਿਆ ਜਾਂਦਾ ਹੈ; ਉਸ ਦੀ ਵਾਢੀ ਦਾ ਸਮਾਂ ਛੇਤੀ ਹੀ ਆਵੇਗਾ।”

34“ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਸਾਨੂੰ ਖਾ ਲਿਆ ਹੈ, ਉਸਨੇ ਸਾਨੂੰ ਉਲਝਣ ਵਿੱਚ ਪਾ ਦਿੱਤਾ ਹੈ, ਉਸਨੇ ਸਾਨੂੰ ਇੱਕ ਖਾਲੀ ਘੜਾ ਬਣਾ ਦਿੱਤਾ ਹੈ। ਉਸ ਨੇ ਸੱਪ ਵਾਂਗ ਸਾਨੂੰ ਨਿਗਲ ਲਿਆ ਹੈ, ਅਤੇ ਸਾਡੇ ਪਕਵਾਨਾਂ ਨਾਲ ਆਪਣਾ ਪੇਟ ਭਰ ਲਿਆ ਹੈ, ਅਤੇ ਫਿਰ ਸਾਨੂੰ ਬਾਹਰ ਕੱਢ ਦਿੱਤਾ ਹੈ।

35ਸੀਯੋਨ ਦੇ ਵੱਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬੇਲ ਉੱਤੇ ਹੋਵੇ!” ਯੇਰੂਸ਼ਲੇਮ ਆਖੇਗੀ, “ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ।”

36ਇਸ ਲਈ ਯਾਹਵੇਹ ਇਹ ਆਖਦਾ ਹੈ: “ਵੇਖੋ, ਮੈਂ ਤੁਹਾਡੇ ਹੱਕ ਦੀ ਰੱਖਿਆ ਕਰਾਂਗਾ ਅਤੇ ਤੁਹਾਡਾ ਬਦਲਾ ਲਵਾਂਗਾ; ਮੈਂ ਉਹ ਦੇ ਸਮੁੰਦਰ ਨੂੰ ਸੁਕਾ ਦਿਆਂਗਾ ਅਤੇ ਉਹ ਦੇ ਚਸ਼ਮੇ ਸੁਕਾ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.