31ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ ਨੱਠੇਗਾ, ਅਤੇ ਇੱਕ ਸੁਨੇਹਾ ਦੇਣ ਵਾਲਾ ਦੂਜੇ ਸੁਨੇਹਾ ਦੇਣ ਵਾਲੇ ਨੂੰ ਮਿਲਣ ਲਈ ਨੱਠੇਗਾ ਕਿ ਬਾਬੇਲ ਦੇ ਰਾਜੇ ਨੂੰ ਇਹ ਐਲਾਨ ਕਰੇ ਕਿ ਉਸਦਾ ਸਾਰਾ ਸ਼ਹਿਰ ਕਬਜ਼ਾ ਕਰ ਲਿਆ ਗਿਆ ਹੈ,
32ਦਰਿਆ ਦੇ ਪਾਰ ਜ਼ਬਤ ਕਰ ਲਏ ਗਏ ਹਨ, ਦਲਦਲ ਨੂੰ ਅੱਗ ਲਗਾ ਦਿੱਤੀ ਗਈ ਹੈ, ਅਤੇ ਸਿਪਾਹੀ ਘਬਰਾ ਗਏ।”
33ਇਸਰਾਏਲ ਦਾ ਸਰਬਸ਼ਕਤੀਮਾਨ ਯਾਹਵੇਹ, ਇਹੀ ਆਖਦਾ ਹੈ: “ਧੀ ਬਾਬੇਲ ਇੱਕ ਪਿੜ ਵਾਂਗ ਹੈ ਜਦੋਂ ਇਸਨੂੰ ਮਿੱਧਿਆ ਜਾਂਦਾ ਹੈ; ਉਸ ਦੀ ਵਾਢੀ ਦਾ ਸਮਾਂ ਛੇਤੀ ਹੀ ਆਵੇਗਾ।”
34“ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਸਾਨੂੰ ਖਾ ਲਿਆ ਹੈ, ਉਸਨੇ ਸਾਨੂੰ ਉਲਝਣ ਵਿੱਚ ਪਾ ਦਿੱਤਾ ਹੈ, ਉਸਨੇ ਸਾਨੂੰ ਇੱਕ ਖਾਲੀ ਘੜਾ ਬਣਾ ਦਿੱਤਾ ਹੈ। ਉਸ ਨੇ ਸੱਪ ਵਾਂਗ ਸਾਨੂੰ ਨਿਗਲ ਲਿਆ ਹੈ, ਅਤੇ ਸਾਡੇ ਪਕਵਾਨਾਂ ਨਾਲ ਆਪਣਾ ਪੇਟ ਭਰ ਲਿਆ ਹੈ, ਅਤੇ ਫਿਰ ਸਾਨੂੰ ਬਾਹਰ ਕੱਢ ਦਿੱਤਾ ਹੈ।
35ਸੀਯੋਨ ਦੇ ਵੱਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬੇਲ ਉੱਤੇ ਹੋਵੇ!” ਯੇਰੂਸ਼ਲੇਮ ਆਖੇਗੀ, “ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ।”