33ਇਸਰਾਏਲ ਦਾ ਸਰਬਸ਼ਕਤੀਮਾਨ ਯਾਹਵੇਹ, ਇਹੀ ਆਖਦਾ ਹੈ: “ਧੀ ਬਾਬੇਲ ਇੱਕ ਪਿੜ ਵਾਂਗ ਹੈ ਜਦੋਂ ਇਸਨੂੰ ਮਿੱਧਿਆ ਜਾਂਦਾ ਹੈ; ਉਸ ਦੀ ਵਾਢੀ ਦਾ ਸਮਾਂ ਛੇਤੀ ਹੀ ਆਵੇਗਾ।”
34“ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਸਾਨੂੰ ਖਾ ਲਿਆ ਹੈ, ਉਸਨੇ ਸਾਨੂੰ ਉਲਝਣ ਵਿੱਚ ਪਾ ਦਿੱਤਾ ਹੈ, ਉਸਨੇ ਸਾਨੂੰ ਇੱਕ ਖਾਲੀ ਘੜਾ ਬਣਾ ਦਿੱਤਾ ਹੈ। ਉਸ ਨੇ ਸੱਪ ਵਾਂਗ ਸਾਨੂੰ ਨਿਗਲ ਲਿਆ ਹੈ, ਅਤੇ ਸਾਡੇ ਪਕਵਾਨਾਂ ਨਾਲ ਆਪਣਾ ਪੇਟ ਭਰ ਲਿਆ ਹੈ, ਅਤੇ ਫਿਰ ਸਾਨੂੰ ਬਾਹਰ ਕੱਢ ਦਿੱਤਾ ਹੈ।
35ਸੀਯੋਨ ਦੇ ਵੱਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬੇਲ ਉੱਤੇ ਹੋਵੇ!” ਯੇਰੂਸ਼ਲੇਮ ਆਖੇਗੀ, “ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ।”
36ਇਸ ਲਈ ਯਾਹਵੇਹ ਇਹ ਆਖਦਾ ਹੈ: “ਵੇਖੋ, ਮੈਂ ਤੁਹਾਡੇ ਹੱਕ ਦੀ ਰੱਖਿਆ ਕਰਾਂਗਾ ਅਤੇ ਤੁਹਾਡਾ ਬਦਲਾ ਲਵਾਂਗਾ; ਮੈਂ ਉਹ ਦੇ ਸਮੁੰਦਰ ਨੂੰ ਸੁਕਾ ਦਿਆਂਗਾ ਅਤੇ ਉਹ ਦੇ ਚਸ਼ਮੇ ਸੁਕਾ ਦਿਆਂਗਾ।
37ਬਾਬੇਲ ਥੇਹ ਹੋ ਜਾਵੇਗਾ, ਉਹ ਗਿੱਦੜਾਂ ਦੀ ਖੋਹ ਹੋਵੇਗਾ, ਡਰ ਅਤੇ ਘਿਣਾਉਣੀ ਵਸਤੂ, ਇੱਕ ਅਜਿਹੀ ਥਾਂ ਜਿੱਥੇ ਕੋਈ ਨਹੀਂ ਰਹਿੰਦਾ।