2ਮੈਂ ਪਰਦੇਸੀਆਂ ਨੂੰ ਬਾਬੇਲ ਵਿੱਚ ਭੇਜਾਂਗਾ ਕਿ ਉਹ ਉਸਨੂੰ ਜਿੱਤਣ ਅਤੇ ਉਸਦੀ ਧਰਤੀ ਨੂੰ ਤਬਾਹ ਕਰਨ; ਉਹ ਉਸ ਦੀ ਬਿਪਤਾ ਦੇ ਦਿਨ ਵਿੱਚ ਹਰ ਪਾਸਿਓਂ ਉਸ ਦਾ ਵਿਰੋਧ ਕਰਨਗੇ।
3ਤੀਰਅੰਦਾਜ਼ ਨੂੰ ਆਪਣਾ ਧਣੁੱਖ ਨਾ ਬੰਨ੍ਹਣ ਦਿਓ, ਨਾ ਹੀ ਉਹ ਆਪਣੇ ਸ਼ਸਤਰ ਪਹਿਨੇ। ਉਹ ਦੇ ਜੁਆਨਾਂ ਨੂੰ ਨਾ ਬਖਸ਼ੋ; ਉਸਦੀ ਫੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।
4ਉਹ ਬਾਬੇਲ ਵਿੱਚ ਮਾਰੇ ਗਏ, ਉਸ ਦੀਆਂ ਗਲੀਆਂ ਵਿੱਚ ਘਾਤਕ ਜ਼ਖਮੀ ਹੋ ਕੇ ਡਿੱਗਣਗੇ।
5ਕਿਉਂ ਜੋ ਇਸਰਾਏਲ ਅਤੇ ਯਹੂਦਾਹ, ਆਪਣੇ ਸਰਬਸ਼ਕਤੀਮਾਨ ਯਾਹਵੇਹ ਵੱਲੋ ਤਿਆਗਿਆ ਨਹੀਂ ਗਿਆ, ਭਾਵੇਂ ਉਹਨਾਂ ਦੀ ਧਰਤੀ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ਾਂ ਨਾਲ ਭਰੀ ਹੋਈ ਹੈ।
6“ਬਾਬੇਲ ਤੋਂ ਭੱਜੋ! ਆਪਣੀਆਂ ਜਾਨਾਂ ਲਈ ਦੌੜੋ! ਉਸ ਦੇ ਪਾਪਾਂ ਦੇ ਕਾਰਨ ਨਾਸ ਨਾ ਹੋਵੋ। ਇਹ ਯਾਹਵੇਹ ਦੇ ਬਦਲਾ ਲੈਣ ਦਾ ਸਮਾਂ ਹੈ; ਉਹ ਉਸ ਨੂੰ ਉਹੀ ਬਦਲਾ ਦੇਵੇਗਾ ਜਿਸਦੀ ਉਹ ਹੱਕਦਾਰ ਹੈ।