1ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਬਾਬੇਲ ਦੇ ਵਿਰੁੱਧ ਅਤੇ ਬਾਬੇਲ ਦੇ ਲੋਕਾਂ ਦੇ ਵਿਰੁੱਧ, ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ।
2ਮੈਂ ਪਰਦੇਸੀਆਂ ਨੂੰ ਬਾਬੇਲ ਵਿੱਚ ਭੇਜਾਂਗਾ ਕਿ ਉਹ ਉਸਨੂੰ ਜਿੱਤਣ ਅਤੇ ਉਸਦੀ ਧਰਤੀ ਨੂੰ ਤਬਾਹ ਕਰਨ; ਉਹ ਉਸ ਦੀ ਬਿਪਤਾ ਦੇ ਦਿਨ ਵਿੱਚ ਹਰ ਪਾਸਿਓਂ ਉਸ ਦਾ ਵਿਰੋਧ ਕਰਨਗੇ।
3ਤੀਰਅੰਦਾਜ਼ ਨੂੰ ਆਪਣਾ ਧਣੁੱਖ ਨਾ ਬੰਨ੍ਹਣ ਦਿਓ, ਨਾ ਹੀ ਉਹ ਆਪਣੇ ਸ਼ਸਤਰ ਪਹਿਨੇ। ਉਹ ਦੇ ਜੁਆਨਾਂ ਨੂੰ ਨਾ ਬਖਸ਼ੋ; ਉਸਦੀ ਫੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।
4ਉਹ ਬਾਬੇਲ ਵਿੱਚ ਮਾਰੇ ਗਏ, ਉਸ ਦੀਆਂ ਗਲੀਆਂ ਵਿੱਚ ਘਾਤਕ ਜ਼ਖਮੀ ਹੋ ਕੇ ਡਿੱਗਣਗੇ।