ਯਿਰਮਿਯਾਹ 51

ਤੀਰਅੰਦਾਜ਼ ਨੂੰ ਆਪਣਾ ਧਣੁੱਖ ਨਾ ਬੰਨ੍ਹਣ ਦਿਓ, ਨਾ ਹੀ ਉਹ ਆਪਣੇ ਸ਼ਸਤਰ ਪਹਿਨੇ। ਉਹ ਦੇ ਜੁਆਨਾਂ ਨੂੰ ਨਾ ਬਖਸ਼ੋ; ਉਸਦੀ ਫੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।

Jeremiah 51:3 (UKJV) Against him that bends let the archer bend his bow, and against him that lifts himself up in his brigandine: and spare all of you not her young men; destroy all of you utterly all her host.

1ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਬਾਬੇਲ ਦੇ ਵਿਰੁੱਧ ਅਤੇ ਬਾਬੇਲ ਦੇ ਲੋਕਾਂ ਦੇ ਵਿਰੁੱਧ, ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ।

2ਮੈਂ ਪਰਦੇਸੀਆਂ ਨੂੰ ਬਾਬੇਲ ਵਿੱਚ ਭੇਜਾਂਗਾ ਕਿ ਉਹ ਉਸਨੂੰ ਜਿੱਤਣ ਅਤੇ ਉਸਦੀ ਧਰਤੀ ਨੂੰ ਤਬਾਹ ਕਰਨ; ਉਹ ਉਸ ਦੀ ਬਿਪਤਾ ਦੇ ਦਿਨ ਵਿੱਚ ਹਰ ਪਾਸਿਓਂ ਉਸ ਦਾ ਵਿਰੋਧ ਕਰਨਗੇ।

3ਤੀਰਅੰਦਾਜ਼ ਨੂੰ ਆਪਣਾ ਧਣੁੱਖ ਨਾ ਬੰਨ੍ਹਣ ਦਿਓ, ਨਾ ਹੀ ਉਹ ਆਪਣੇ ਸ਼ਸਤਰ ਪਹਿਨੇ। ਉਹ ਦੇ ਜੁਆਨਾਂ ਨੂੰ ਨਾ ਬਖਸ਼ੋ; ਉਸਦੀ ਫੌਜ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਓ।

4ਉਹ ਬਾਬੇਲ ਵਿੱਚ ਮਾਰੇ ਗਏ, ਉਸ ਦੀਆਂ ਗਲੀਆਂ ਵਿੱਚ ਘਾਤਕ ਜ਼ਖਮੀ ਹੋ ਕੇ ਡਿੱਗਣਗੇ।

5ਕਿਉਂ ਜੋ ਇਸਰਾਏਲ ਅਤੇ ਯਹੂਦਾਹ, ਆਪਣੇ ਸਰਬਸ਼ਕਤੀਮਾਨ ਯਾਹਵੇਹ ਵੱਲੋ ਤਿਆਗਿਆ ਨਹੀਂ ਗਿਆ, ਭਾਵੇਂ ਉਹਨਾਂ ਦੀ ਧਰਤੀ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ਾਂ ਨਾਲ ਭਰੀ ਹੋਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.