ਯਿਰਮਿਯਾਹ 51

ਮੈਂ ਬਾਬੇਲ ਵਿੱਚ ਬੇਲ ਨੂੰ ਸਜ਼ਾ ਦਿਆਂਗਾ ਅਤੇ ਜੋ ਕੁਝ ਉਸਨੇ ਨਿਗਲਿਆ ਹੈ ਉਸਨੂੰ ਉਗਲਾਂਗਾ। ਕੌਮਾਂ ਹੁਣ ਉਸ ਵੱਲ ਨਹੀਂ ਆਉਣਗੀਆਂ। ਅਤੇ ਬਾਬੇਲ ਦੀ ਕੰਧ ਡਿੱਗ ਜਾਵੇਗੀ।

Jeremiah 51:44 (UKJV) And I will punish Bel in Babylon, and I will bring forth out of his mouth that which he has swallowed up: and the nations shall not flow together any more unto him: yea, the wall of Babylon shall fall.

42ਸਮੁੰਦਰ ਬਾਬੇਲ ਉੱਤੇ ਚੜ੍ਹ ਜਾਵੇਗਾ; ਇਸ ਦੀਆਂ ਗਰਜਦੀਆਂ ਲਹਿਰਾਂ ਉਸਨੂੰ ਢੱਕ ਲੈਣਗੀਆਂ।

43ਉਹ ਦੇ ਕਸਬੇ ਵਿਰਾਨ ਹੋ ਜਾਣਗੇ, ਇੱਕ ਸੁੱਕੀ ਅਤੇ ਮਾਰੂਥਲ, ਇੱਕ ਅਜਿਹੀ ਧਰਤੀ ਜਿੱਥੇ ਕੋਈ ਨਹੀਂ ਰਹਿੰਦਾ, ਜਿਸ ਵਿੱਚੋਂ ਕੋਈ ਨਹੀਂ ਲੰਘਦਾ।

44ਮੈਂ ਬਾਬੇਲ ਵਿੱਚ ਬੇਲ ਨੂੰ ਸਜ਼ਾ ਦਿਆਂਗਾ ਅਤੇ ਜੋ ਕੁਝ ਉਸਨੇ ਨਿਗਲਿਆ ਹੈ ਉਸਨੂੰ ਉਗਲਾਂਗਾ। ਕੌਮਾਂ ਹੁਣ ਉਸ ਵੱਲ ਨਹੀਂ ਆਉਣਗੀਆਂ। ਅਤੇ ਬਾਬੇਲ ਦੀ ਕੰਧ ਡਿੱਗ ਜਾਵੇਗੀ।

45“ਹੇ ਮੇਰੇ ਲੋਕੋ, ਉਸ ਵਿੱਚੋਂ ਬਾਹਰ ਆਓ! ਆਪਣੀਆਂ ਜਾਨਾਂ ਲਈ ਦੌੜੋ! ਯਾਹਵੇਹ ਦੇ ਭਿਆਨਕ ਕ੍ਰੋਧ ਤੋਂ ਭੱਜੋ।

46ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ, ਦੇਸ਼ ਦੇ ਅਫਵਾਹਾਂ ਦੇ ਸੁਣਨ ਕਰਕੇ, ਇੱਕ ਸਾਲ ਇੱਕ ਅਫਵਾਹ ਆਉਂਦੀ ਹੈ, ਉਹ ਦੇ ਪਿੱਛੋਂ ਅਗਲੇ ਸਾਲ ਵਿੱਚ ਹੋਰ ਅਫਵਾਹਾਂ, ਦੇਸ਼ ਵਿੱਚ ਧੱਕਾ ਧੋੜਾ ਅਤੇ ਹਾਕਮ, ਹਾਕਮ ਦੇ ਵਿਰੁੱਧ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.