ਯਿਰਮਿਯਾਹ 51

ਉਹ ਦੇ ਕਸਬੇ ਵਿਰਾਨ ਹੋ ਜਾਣਗੇ, ਇੱਕ ਸੁੱਕੀ ਅਤੇ ਮਾਰੂਥਲ, ਇੱਕ ਅਜਿਹੀ ਧਰਤੀ ਜਿੱਥੇ ਕੋਈ ਨਹੀਂ ਰਹਿੰਦਾ, ਜਿਸ ਵਿੱਚੋਂ ਕੋਈ ਨਹੀਂ ਲੰਘਦਾ।

Jeremiah 51:43 (UKJV) Her cities are a desolation, a dry land, and a wilderness, a land wherein no man dwells, neither does any son of man pass thereby.

41“ਸ਼ੇਸ਼ਕ ਕਿਵੇਂ ਫੜਿਆ ਜਾਵੇਗਾ, ਸਾਰੀ ਧਰਤੀ ਦਾ ਸ਼ੇਖ਼ੀ ਖੋਹ ਲਿਆ ਜਾਵੇਗਾ! ਬਾਬੇਲ ਕਿਵੇਂ ਕੌਮਾਂ ਵਿੱਚ ਵਿਰਾਨ ਹੋ ਗਿਆ।

42ਸਮੁੰਦਰ ਬਾਬੇਲ ਉੱਤੇ ਚੜ੍ਹ ਜਾਵੇਗਾ; ਇਸ ਦੀਆਂ ਗਰਜਦੀਆਂ ਲਹਿਰਾਂ ਉਸਨੂੰ ਢੱਕ ਲੈਣਗੀਆਂ।

43ਉਹ ਦੇ ਕਸਬੇ ਵਿਰਾਨ ਹੋ ਜਾਣਗੇ, ਇੱਕ ਸੁੱਕੀ ਅਤੇ ਮਾਰੂਥਲ, ਇੱਕ ਅਜਿਹੀ ਧਰਤੀ ਜਿੱਥੇ ਕੋਈ ਨਹੀਂ ਰਹਿੰਦਾ, ਜਿਸ ਵਿੱਚੋਂ ਕੋਈ ਨਹੀਂ ਲੰਘਦਾ।

44ਮੈਂ ਬਾਬੇਲ ਵਿੱਚ ਬੇਲ ਨੂੰ ਸਜ਼ਾ ਦਿਆਂਗਾ ਅਤੇ ਜੋ ਕੁਝ ਉਸਨੇ ਨਿਗਲਿਆ ਹੈ ਉਸਨੂੰ ਉਗਲਾਂਗਾ। ਕੌਮਾਂ ਹੁਣ ਉਸ ਵੱਲ ਨਹੀਂ ਆਉਣਗੀਆਂ। ਅਤੇ ਬਾਬੇਲ ਦੀ ਕੰਧ ਡਿੱਗ ਜਾਵੇਗੀ।

45“ਹੇ ਮੇਰੇ ਲੋਕੋ, ਉਸ ਵਿੱਚੋਂ ਬਾਹਰ ਆਓ! ਆਪਣੀਆਂ ਜਾਨਾਂ ਲਈ ਦੌੜੋ! ਯਾਹਵੇਹ ਦੇ ਭਿਆਨਕ ਕ੍ਰੋਧ ਤੋਂ ਭੱਜੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.