44ਮੈਂ ਬਾਬੇਲ ਵਿੱਚ ਬੇਲ ਨੂੰ ਸਜ਼ਾ ਦਿਆਂਗਾ ਅਤੇ ਜੋ ਕੁਝ ਉਸਨੇ ਨਿਗਲਿਆ ਹੈ ਉਸਨੂੰ ਉਗਲਾਂਗਾ। ਕੌਮਾਂ ਹੁਣ ਉਸ ਵੱਲ ਨਹੀਂ ਆਉਣਗੀਆਂ। ਅਤੇ ਬਾਬੇਲ ਦੀ ਕੰਧ ਡਿੱਗ ਜਾਵੇਗੀ।
45“ਹੇ ਮੇਰੇ ਲੋਕੋ, ਉਸ ਵਿੱਚੋਂ ਬਾਹਰ ਆਓ! ਆਪਣੀਆਂ ਜਾਨਾਂ ਲਈ ਦੌੜੋ! ਯਾਹਵੇਹ ਦੇ ਭਿਆਨਕ ਕ੍ਰੋਧ ਤੋਂ ਭੱਜੋ।
46ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ, ਦੇਸ਼ ਦੇ ਅਫਵਾਹਾਂ ਦੇ ਸੁਣਨ ਕਰਕੇ, ਇੱਕ ਸਾਲ ਇੱਕ ਅਫਵਾਹ ਆਉਂਦੀ ਹੈ, ਉਹ ਦੇ ਪਿੱਛੋਂ ਅਗਲੇ ਸਾਲ ਵਿੱਚ ਹੋਰ ਅਫਵਾਹਾਂ, ਦੇਸ਼ ਵਿੱਚ ਧੱਕਾ ਧੋੜਾ ਅਤੇ ਹਾਕਮ, ਹਾਕਮ ਦੇ ਵਿਰੁੱਧ ਹੋਵੇਗਾ।
47ਕਿਉਂਕਿ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਮੈਂ ਬਾਬੇਲ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ। ਉਸ ਦੀ ਸਾਰੀ ਧਰਤੀ ਬੇਇੱਜ਼ਤ ਕੀਤੀ ਜਾਵੇਗੀ ਅਤੇ ਉਸ ਦੇ ਮਾਰੇ ਹੋਏ ਸਾਰੇ ਉਸ ਦੇ ਅੰਦਰ ਪਏ ਹੋਣਗੇ।
48ਤਦ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਹਨਾਂ ਵਿੱਚ ਹੈ ਬਾਬੇਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਉੱਤਰ ਵੱਲੋਂ ਵਿਨਾਸ਼ਕਾਰੀ ਉਸ ਉੱਤੇ ਹਮਲਾ ਕਰਨਗੇ,” ਯਾਹਵੇਹ ਦਾ ਵਾਕ ਹੈ।