ਯਿਰਮਿਯਾਹ 51

ਕਿਉਂਕਿ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਮੈਂ ਬਾਬੇਲ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ। ਉਸ ਦੀ ਸਾਰੀ ਧਰਤੀ ਬੇਇੱਜ਼ਤ ਕੀਤੀ ਜਾਵੇਗੀ ਅਤੇ ਉਸ ਦੇ ਮਾਰੇ ਹੋਏ ਸਾਰੇ ਉਸ ਦੇ ਅੰਦਰ ਪਏ ਹੋਣਗੇ।

Jeremiah 51:47 (UKJV) Therefore, behold, the days come, that I will do judgment upon the graven images of Babylon: and her whole land shall be confounded, and all her slain shall fall in the midst of her.

45“ਹੇ ਮੇਰੇ ਲੋਕੋ, ਉਸ ਵਿੱਚੋਂ ਬਾਹਰ ਆਓ! ਆਪਣੀਆਂ ਜਾਨਾਂ ਲਈ ਦੌੜੋ! ਯਾਹਵੇਹ ਦੇ ਭਿਆਨਕ ਕ੍ਰੋਧ ਤੋਂ ਭੱਜੋ।

46ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ, ਦੇਸ਼ ਦੇ ਅਫਵਾਹਾਂ ਦੇ ਸੁਣਨ ਕਰਕੇ, ਇੱਕ ਸਾਲ ਇੱਕ ਅਫਵਾਹ ਆਉਂਦੀ ਹੈ, ਉਹ ਦੇ ਪਿੱਛੋਂ ਅਗਲੇ ਸਾਲ ਵਿੱਚ ਹੋਰ ਅਫਵਾਹਾਂ, ਦੇਸ਼ ਵਿੱਚ ਧੱਕਾ ਧੋੜਾ ਅਤੇ ਹਾਕਮ, ਹਾਕਮ ਦੇ ਵਿਰੁੱਧ ਹੋਵੇਗਾ।

47ਕਿਉਂਕਿ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਮੈਂ ਬਾਬੇਲ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ। ਉਸ ਦੀ ਸਾਰੀ ਧਰਤੀ ਬੇਇੱਜ਼ਤ ਕੀਤੀ ਜਾਵੇਗੀ ਅਤੇ ਉਸ ਦੇ ਮਾਰੇ ਹੋਏ ਸਾਰੇ ਉਸ ਦੇ ਅੰਦਰ ਪਏ ਹੋਣਗੇ।

48ਤਦ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਹਨਾਂ ਵਿੱਚ ਹੈ ਬਾਬੇਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਉੱਤਰ ਵੱਲੋਂ ਵਿਨਾਸ਼ਕਾਰੀ ਉਸ ਉੱਤੇ ਹਮਲਾ ਕਰਨਗੇ,” ਯਾਹਵੇਹ ਦਾ ਵਾਕ ਹੈ।

49“ਜਿਵੇਂ ਬਾਬੇਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ, ਉਸੇ ਤਰ੍ਹਾਂ ਸਾਰੇ ਦੇਸ਼ ਦੇ ਵੱਢੇ ਹੋਏ ਬਾਬੇਲ ਲਈ ਡਿੱਗਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.