ਯਿਰਮਿਯਾਹ 51

ਤਦ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਹਨਾਂ ਵਿੱਚ ਹੈ ਬਾਬੇਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਉੱਤਰ ਵੱਲੋਂ ਵਿਨਾਸ਼ਕਾਰੀ ਉਸ ਉੱਤੇ ਹਮਲਾ ਕਰਨਗੇ,” ਯਾਹਵੇਹ ਦਾ ਵਾਕ ਹੈ।

Jeremiah 51:48 (UKJV) Then the heaven and the earth, and all that is therein, shall sing for Babylon: for the spoilers shall come unto her from the north, says the LORD.

46ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ, ਦੇਸ਼ ਦੇ ਅਫਵਾਹਾਂ ਦੇ ਸੁਣਨ ਕਰਕੇ, ਇੱਕ ਸਾਲ ਇੱਕ ਅਫਵਾਹ ਆਉਂਦੀ ਹੈ, ਉਹ ਦੇ ਪਿੱਛੋਂ ਅਗਲੇ ਸਾਲ ਵਿੱਚ ਹੋਰ ਅਫਵਾਹਾਂ, ਦੇਸ਼ ਵਿੱਚ ਧੱਕਾ ਧੋੜਾ ਅਤੇ ਹਾਕਮ, ਹਾਕਮ ਦੇ ਵਿਰੁੱਧ ਹੋਵੇਗਾ।

47ਕਿਉਂਕਿ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਮੈਂ ਬਾਬੇਲ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ। ਉਸ ਦੀ ਸਾਰੀ ਧਰਤੀ ਬੇਇੱਜ਼ਤ ਕੀਤੀ ਜਾਵੇਗੀ ਅਤੇ ਉਸ ਦੇ ਮਾਰੇ ਹੋਏ ਸਾਰੇ ਉਸ ਦੇ ਅੰਦਰ ਪਏ ਹੋਣਗੇ।

48ਤਦ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਹਨਾਂ ਵਿੱਚ ਹੈ ਬਾਬੇਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਉੱਤਰ ਵੱਲੋਂ ਵਿਨਾਸ਼ਕਾਰੀ ਉਸ ਉੱਤੇ ਹਮਲਾ ਕਰਨਗੇ,” ਯਾਹਵੇਹ ਦਾ ਵਾਕ ਹੈ।

49“ਜਿਵੇਂ ਬਾਬੇਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ, ਉਸੇ ਤਰ੍ਹਾਂ ਸਾਰੇ ਦੇਸ਼ ਦੇ ਵੱਢੇ ਹੋਏ ਬਾਬੇਲ ਲਈ ਡਿੱਗਣਗੇ।

50ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਜਾਓ ਅਤੇ ਨਾ ਖਲੋਵੋ! ਦੂਰ ਦੇਸ਼ ਵਿੱਚ ਯਾਹਵੇਹ ਨੂੰ ਯਾਦ ਕਰੋ, ਅਤੇ ਯੇਰੂਸ਼ਲੇਮ ਨੂੰ ਆਪਣੇ ਦਿਲਾਂ ਤੇ ਰੱਖੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.