48ਤਦ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਹਨਾਂ ਵਿੱਚ ਹੈ ਬਾਬੇਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਉੱਤਰ ਵੱਲੋਂ ਵਿਨਾਸ਼ਕਾਰੀ ਉਸ ਉੱਤੇ ਹਮਲਾ ਕਰਨਗੇ,” ਯਾਹਵੇਹ ਦਾ ਵਾਕ ਹੈ।
49“ਜਿਵੇਂ ਬਾਬੇਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ, ਉਸੇ ਤਰ੍ਹਾਂ ਸਾਰੇ ਦੇਸ਼ ਦੇ ਵੱਢੇ ਹੋਏ ਬਾਬੇਲ ਲਈ ਡਿੱਗਣਗੇ।
50ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਜਾਓ ਅਤੇ ਨਾ ਖਲੋਵੋ! ਦੂਰ ਦੇਸ਼ ਵਿੱਚ ਯਾਹਵੇਹ ਨੂੰ ਯਾਦ ਕਰੋ, ਅਤੇ ਯੇਰੂਸ਼ਲੇਮ ਨੂੰ ਆਪਣੇ ਦਿਲਾਂ ਤੇ ਰੱਖੋ।”
51“ਅਸੀਂ ਸ਼ਰਮਿੰਦਾ ਹਾਂ, ਕਿਉਂਕਿ ਸਾਡੀ ਬੇਇੱਜ਼ਤੀ ਹੋਈ ਹੈ ਅਤੇ ਸਾਡੇ ਮੂੰਹ ਸ਼ਰਮ ਨਾਲ ਢੱਕੇ ਹੋਏ ਹਨ, ਕਿਉਂਕਿ ਪਰਦੇਸੀ ਯਾਹਵੇਹ ਦੇ ਘਰ ਦੇ ਪਵਿੱਤਰ ਸਥਾਨਾਂ ਵਿੱਚ ਦਾਖਲ ਹੋਏ ਹਨ।”
52“ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਉਸ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ, ਅਤੇ ਉਸ ਦੇ ਸਾਰੇ ਦੇਸ਼ ਵਿੱਚ ਜ਼ਖਮੀ ਲੋਕ ਚੀਕਣਗੇ।