50ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਜਾਓ ਅਤੇ ਨਾ ਖਲੋਵੋ! ਦੂਰ ਦੇਸ਼ ਵਿੱਚ ਯਾਹਵੇਹ ਨੂੰ ਯਾਦ ਕਰੋ, ਅਤੇ ਯੇਰੂਸ਼ਲੇਮ ਨੂੰ ਆਪਣੇ ਦਿਲਾਂ ਤੇ ਰੱਖੋ।”
51“ਅਸੀਂ ਸ਼ਰਮਿੰਦਾ ਹਾਂ, ਕਿਉਂਕਿ ਸਾਡੀ ਬੇਇੱਜ਼ਤੀ ਹੋਈ ਹੈ ਅਤੇ ਸਾਡੇ ਮੂੰਹ ਸ਼ਰਮ ਨਾਲ ਢੱਕੇ ਹੋਏ ਹਨ, ਕਿਉਂਕਿ ਪਰਦੇਸੀ ਯਾਹਵੇਹ ਦੇ ਘਰ ਦੇ ਪਵਿੱਤਰ ਸਥਾਨਾਂ ਵਿੱਚ ਦਾਖਲ ਹੋਏ ਹਨ।”
52“ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਉਸ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ, ਅਤੇ ਉਸ ਦੇ ਸਾਰੇ ਦੇਸ਼ ਵਿੱਚ ਜ਼ਖਮੀ ਲੋਕ ਚੀਕਣਗੇ।
53ਭਾਵੇਂ ਬਾਬੇਲ ਸਵਰਗ ਉੱਤੇ ਚੜ੍ਹ ਜਾਵੇ ਅਤੇ ਆਪਣੇ ਉੱਚੇ ਗੜ੍ਹ ਨੂੰ ਮਜ਼ਬੂਤ ਕਰ ਲਵੇ, ਮੈਂ ਉਸ ਦੇ ਵਿਰੁੱਧ ਵਿਨਾਸ਼ ਕਰਨ ਵਾਲਿਆਂ ਨੂੰ ਭੇਜਾਂਗਾ,” ਯਾਹਵੇਹ ਦਾ ਵਾਕ ਹੈ।
54“ਇੱਕ ਰੋਣ ਦੀ ਆਵਾਜ਼ ਬਾਬੇਲ ਤੋਂ ਆਉਂਦੀ ਹੈ, ਵੱਡੀ ਤਬਾਹੀ ਦੀ ਆਵਾਜ਼ ਕਸਦੀਆਂ ਦੀ ਧਰਤੀ ਤੋਂ।