ਯਿਰਮਿਯਾਹ 51

“ਇੱਕ ਰੋਣ ਦੀ ਆਵਾਜ਼ ਬਾਬੇਲ ਤੋਂ ਆਉਂਦੀ ਹੈ, ਵੱਡੀ ਤਬਾਹੀ ਦੀ ਆਵਾਜ਼ ਕਸਦੀਆਂ ਦੀ ਧਰਤੀ ਤੋਂ।

Jeremiah 51:54 (UKJV) A sound of a cry comes from Babylon, and great destruction from the land of the Chaldeans:

52“ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਉਸ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ, ਅਤੇ ਉਸ ਦੇ ਸਾਰੇ ਦੇਸ਼ ਵਿੱਚ ਜ਼ਖਮੀ ਲੋਕ ਚੀਕਣਗੇ।

53ਭਾਵੇਂ ਬਾਬੇਲ ਸਵਰਗ ਉੱਤੇ ਚੜ੍ਹ ਜਾਵੇ ਅਤੇ ਆਪਣੇ ਉੱਚੇ ਗੜ੍ਹ ਨੂੰ ਮਜ਼ਬੂਤ ਕਰ ਲਵੇ, ਮੈਂ ਉਸ ਦੇ ਵਿਰੁੱਧ ਵਿਨਾਸ਼ ਕਰਨ ਵਾਲਿਆਂ ਨੂੰ ਭੇਜਾਂਗਾ,” ਯਾਹਵੇਹ ਦਾ ਵਾਕ ਹੈ।

54“ਇੱਕ ਰੋਣ ਦੀ ਆਵਾਜ਼ ਬਾਬੇਲ ਤੋਂ ਆਉਂਦੀ ਹੈ, ਵੱਡੀ ਤਬਾਹੀ ਦੀ ਆਵਾਜ਼ ਕਸਦੀਆਂ ਦੀ ਧਰਤੀ ਤੋਂ।

55ਯਾਹਵੇਹ ਬਾਬੇਲ ਨੂੰ ਤਬਾਹ ਕਰ ਦੇਵੇਗਾ; ਉਹ ਉਸਦੇ ਰੌਲੇ-ਰੱਪੇ ਨੂੰ ਸ਼ਾਂਤ ਕਰ ਦੇਵੇਗਾ। ਵੈਰੀਆਂ ਦੀਆਂ ਲਹਿਰਾਂ ਵੱਡੇ ਪਾਣੀਆਂ ਵਾਂਙੁ ਉੱਠਣਗੀਆਂ। ਉਹਨਾਂ ਦੀਆਂ ਆਵਾਜ਼ਾਂ ਦੀ ਗਰਜ ਗੂੰਜ ਉੱਠੇਗੀ।

56ਇੱਕ ਵਿਨਾਸ਼ਕਾਰੀ ਬਾਬੇਲ ਦੇ ਵਿਰੁੱਧ ਆਵੇਗਾ; ਉਸ ਦੇ ਸੂਰਮੇ ਫੜ ਲਏ ਜਾਣਗੇ, ਅਤੇ ਉਹਨਾਂ ਦੇ ਧਣੁੱਖ ਤੋੜ ਦਿੱਤੇ ਜਾਣਗੇ। ਕਿਉਂਕਿ ਯਾਹਵੇਹ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ; ਉਹ ਪੂਰਾ ਮੋੜ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.