ਯਿਰਮਿਯਾਹ 51

ਇੱਕ ਵਿਨਾਸ਼ਕਾਰੀ ਬਾਬੇਲ ਦੇ ਵਿਰੁੱਧ ਆਵੇਗਾ; ਉਸ ਦੇ ਸੂਰਮੇ ਫੜ ਲਏ ਜਾਣਗੇ, ਅਤੇ ਉਹਨਾਂ ਦੇ ਧਣੁੱਖ ਤੋੜ ਦਿੱਤੇ ਜਾਣਗੇ। ਕਿਉਂਕਿ ਯਾਹਵੇਹ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ; ਉਹ ਪੂਰਾ ਮੋੜ ਦੇਵੇਗਾ।

Jeremiah 51:56 (UKJV) Because the spoiler has come upon her, even upon Babylon, and her mighty men are taken, every one of their bows is broken: for the LORD God of recompences shall surely requite.

54“ਇੱਕ ਰੋਣ ਦੀ ਆਵਾਜ਼ ਬਾਬੇਲ ਤੋਂ ਆਉਂਦੀ ਹੈ, ਵੱਡੀ ਤਬਾਹੀ ਦੀ ਆਵਾਜ਼ ਕਸਦੀਆਂ ਦੀ ਧਰਤੀ ਤੋਂ।

55ਯਾਹਵੇਹ ਬਾਬੇਲ ਨੂੰ ਤਬਾਹ ਕਰ ਦੇਵੇਗਾ; ਉਹ ਉਸਦੇ ਰੌਲੇ-ਰੱਪੇ ਨੂੰ ਸ਼ਾਂਤ ਕਰ ਦੇਵੇਗਾ। ਵੈਰੀਆਂ ਦੀਆਂ ਲਹਿਰਾਂ ਵੱਡੇ ਪਾਣੀਆਂ ਵਾਂਙੁ ਉੱਠਣਗੀਆਂ। ਉਹਨਾਂ ਦੀਆਂ ਆਵਾਜ਼ਾਂ ਦੀ ਗਰਜ ਗੂੰਜ ਉੱਠੇਗੀ।

56ਇੱਕ ਵਿਨਾਸ਼ਕਾਰੀ ਬਾਬੇਲ ਦੇ ਵਿਰੁੱਧ ਆਵੇਗਾ; ਉਸ ਦੇ ਸੂਰਮੇ ਫੜ ਲਏ ਜਾਣਗੇ, ਅਤੇ ਉਹਨਾਂ ਦੇ ਧਣੁੱਖ ਤੋੜ ਦਿੱਤੇ ਜਾਣਗੇ। ਕਿਉਂਕਿ ਯਾਹਵੇਹ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ; ਉਹ ਪੂਰਾ ਮੋੜ ਦੇਵੇਗਾ।

57ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ,” ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸਰਬਸ਼ਕਤੀਮਾਨ ਦਾ ਯਾਹਵੇਹ ਹੈ।

58ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਬਾਬੇਲ ਦੀ ਮੋਟੀ ਕੰਧ ਨੂੰ ਪੱਧਰਾ ਕੀਤਾ ਜਾਵੇਗਾ ਅਤੇ ਉਸਦੇ ਉੱਚੇ ਦਰਵਾਜ਼ੇ ਅੱਗ ਲਗਾ ਦਿੱਤੇ ਜਾਣਗੇ; ਕੌਮਾਂ ਆਪਣੇ ਆਪ ਨੂੰ ਬਿਨਾਂ ਕਿਸੇ ਕਾਰਨ ਥਕਾ ਦਿੰਦੀਆਂ ਹਨ, ਕੌਮਾਂ ਦੀ ਮਿਹਨਤ ਅੱਗ ਦਾ ਬਾਲਣ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.