ਯਿਰਮਿਯਾਹ 51

ਯਾਹਵੇਹ ਬਾਬੇਲ ਨੂੰ ਤਬਾਹ ਕਰ ਦੇਵੇਗਾ; ਉਹ ਉਸਦੇ ਰੌਲੇ-ਰੱਪੇ ਨੂੰ ਸ਼ਾਂਤ ਕਰ ਦੇਵੇਗਾ। ਵੈਰੀਆਂ ਦੀਆਂ ਲਹਿਰਾਂ ਵੱਡੇ ਪਾਣੀਆਂ ਵਾਂਙੁ ਉੱਠਣਗੀਆਂ। ਉਹਨਾਂ ਦੀਆਂ ਆਵਾਜ਼ਾਂ ਦੀ ਗਰਜ ਗੂੰਜ ਉੱਠੇਗੀ।

Jeremiah 51:55 (UKJV) Because the LORD has spoiled Babylon, and destroyed out of her the great voice; when her waves do roar like great waters, a noise of their voice is uttered:

53ਭਾਵੇਂ ਬਾਬੇਲ ਸਵਰਗ ਉੱਤੇ ਚੜ੍ਹ ਜਾਵੇ ਅਤੇ ਆਪਣੇ ਉੱਚੇ ਗੜ੍ਹ ਨੂੰ ਮਜ਼ਬੂਤ ਕਰ ਲਵੇ, ਮੈਂ ਉਸ ਦੇ ਵਿਰੁੱਧ ਵਿਨਾਸ਼ ਕਰਨ ਵਾਲਿਆਂ ਨੂੰ ਭੇਜਾਂਗਾ,” ਯਾਹਵੇਹ ਦਾ ਵਾਕ ਹੈ।

54“ਇੱਕ ਰੋਣ ਦੀ ਆਵਾਜ਼ ਬਾਬੇਲ ਤੋਂ ਆਉਂਦੀ ਹੈ, ਵੱਡੀ ਤਬਾਹੀ ਦੀ ਆਵਾਜ਼ ਕਸਦੀਆਂ ਦੀ ਧਰਤੀ ਤੋਂ।

55ਯਾਹਵੇਹ ਬਾਬੇਲ ਨੂੰ ਤਬਾਹ ਕਰ ਦੇਵੇਗਾ; ਉਹ ਉਸਦੇ ਰੌਲੇ-ਰੱਪੇ ਨੂੰ ਸ਼ਾਂਤ ਕਰ ਦੇਵੇਗਾ। ਵੈਰੀਆਂ ਦੀਆਂ ਲਹਿਰਾਂ ਵੱਡੇ ਪਾਣੀਆਂ ਵਾਂਙੁ ਉੱਠਣਗੀਆਂ। ਉਹਨਾਂ ਦੀਆਂ ਆਵਾਜ਼ਾਂ ਦੀ ਗਰਜ ਗੂੰਜ ਉੱਠੇਗੀ।

56ਇੱਕ ਵਿਨਾਸ਼ਕਾਰੀ ਬਾਬੇਲ ਦੇ ਵਿਰੁੱਧ ਆਵੇਗਾ; ਉਸ ਦੇ ਸੂਰਮੇ ਫੜ ਲਏ ਜਾਣਗੇ, ਅਤੇ ਉਹਨਾਂ ਦੇ ਧਣੁੱਖ ਤੋੜ ਦਿੱਤੇ ਜਾਣਗੇ। ਕਿਉਂਕਿ ਯਾਹਵੇਹ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ; ਉਹ ਪੂਰਾ ਮੋੜ ਦੇਵੇਗਾ।

57ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ,” ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸਰਬਸ਼ਕਤੀਮਾਨ ਦਾ ਯਾਹਵੇਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.