ਯਿਰਮਿਯਾਹ 51

ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ,” ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸਰਬਸ਼ਕਤੀਮਾਨ ਦਾ ਯਾਹਵੇਹ ਹੈ।

Jeremiah 51:57 (UKJV) And I will make drunk her princes, and her wise men, her captains, and her rulers, and her mighty men: and they shall sleep a perpetual sleep, and not wake, says the King, whose name is the LORD of hosts.

55ਯਾਹਵੇਹ ਬਾਬੇਲ ਨੂੰ ਤਬਾਹ ਕਰ ਦੇਵੇਗਾ; ਉਹ ਉਸਦੇ ਰੌਲੇ-ਰੱਪੇ ਨੂੰ ਸ਼ਾਂਤ ਕਰ ਦੇਵੇਗਾ। ਵੈਰੀਆਂ ਦੀਆਂ ਲਹਿਰਾਂ ਵੱਡੇ ਪਾਣੀਆਂ ਵਾਂਙੁ ਉੱਠਣਗੀਆਂ। ਉਹਨਾਂ ਦੀਆਂ ਆਵਾਜ਼ਾਂ ਦੀ ਗਰਜ ਗੂੰਜ ਉੱਠੇਗੀ।

56ਇੱਕ ਵਿਨਾਸ਼ਕਾਰੀ ਬਾਬੇਲ ਦੇ ਵਿਰੁੱਧ ਆਵੇਗਾ; ਉਸ ਦੇ ਸੂਰਮੇ ਫੜ ਲਏ ਜਾਣਗੇ, ਅਤੇ ਉਹਨਾਂ ਦੇ ਧਣੁੱਖ ਤੋੜ ਦਿੱਤੇ ਜਾਣਗੇ। ਕਿਉਂਕਿ ਯਾਹਵੇਹ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ; ਉਹ ਪੂਰਾ ਮੋੜ ਦੇਵੇਗਾ।

57ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ,” ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸਰਬਸ਼ਕਤੀਮਾਨ ਦਾ ਯਾਹਵੇਹ ਹੈ।

58ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਬਾਬੇਲ ਦੀ ਮੋਟੀ ਕੰਧ ਨੂੰ ਪੱਧਰਾ ਕੀਤਾ ਜਾਵੇਗਾ ਅਤੇ ਉਸਦੇ ਉੱਚੇ ਦਰਵਾਜ਼ੇ ਅੱਗ ਲਗਾ ਦਿੱਤੇ ਜਾਣਗੇ; ਕੌਮਾਂ ਆਪਣੇ ਆਪ ਨੂੰ ਬਿਨਾਂ ਕਿਸੇ ਕਾਰਨ ਥਕਾ ਦਿੰਦੀਆਂ ਹਨ, ਕੌਮਾਂ ਦੀ ਮਿਹਨਤ ਅੱਗ ਦਾ ਬਾਲਣ ਹੈ।”

59ਇਹ ਉਹ ਸੰਦੇਸ਼ ਹੈ ਜੋ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੁੱਤਰ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਕਰਮਚਾਰੀ ਅਧਿਕਾਰੀ ਨੂੰ ਦਿੱਤਾ ਸੀ, ਜਦੋਂ ਉਹ ਆਪਣੇ ਰਾਜ ਦੇ ਚੌਥੇ ਸਾਲ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਬਾਬੇਲ ਨੂੰ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.