57ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ,” ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸਰਬਸ਼ਕਤੀਮਾਨ ਦਾ ਯਾਹਵੇਹ ਹੈ।
58ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਬਾਬੇਲ ਦੀ ਮੋਟੀ ਕੰਧ ਨੂੰ ਪੱਧਰਾ ਕੀਤਾ ਜਾਵੇਗਾ ਅਤੇ ਉਸਦੇ ਉੱਚੇ ਦਰਵਾਜ਼ੇ ਅੱਗ ਲਗਾ ਦਿੱਤੇ ਜਾਣਗੇ; ਕੌਮਾਂ ਆਪਣੇ ਆਪ ਨੂੰ ਬਿਨਾਂ ਕਿਸੇ ਕਾਰਨ ਥਕਾ ਦਿੰਦੀਆਂ ਹਨ, ਕੌਮਾਂ ਦੀ ਮਿਹਨਤ ਅੱਗ ਦਾ ਬਾਲਣ ਹੈ।”
59ਇਹ ਉਹ ਸੰਦੇਸ਼ ਹੈ ਜੋ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੁੱਤਰ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਕਰਮਚਾਰੀ ਅਧਿਕਾਰੀ ਨੂੰ ਦਿੱਤਾ ਸੀ, ਜਦੋਂ ਉਹ ਆਪਣੇ ਰਾਜ ਦੇ ਚੌਥੇ ਸਾਲ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਬਾਬੇਲ ਨੂੰ ਗਿਆ ਸੀ।
60ਯਿਰਮਿਯਾਹ ਨੇ ਬਾਬੇਲ ਉੱਤੇ ਆਉਣ ਵਾਲੀਆਂ ਸਾਰੀਆਂ ਬਿਪਤਾਵਾਂ ਬਾਰੇ ਇੱਕ ਪੱਤਰੀ ਉੱਤੇ ਲਿਖਿਆ ਸੀ ਉਹ ਸਭ ਜੋ ਬਾਬੇਲ ਦੇ ਬਾਰੇ ਵਿੱਚ ਦਰਜ ਕੀਤਾ ਗਿਆ ਸੀ।
61ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਜਦੋਂ ਤੂੰ ਬਾਬੇਲ ਨੂੰ ਜਾਵੇਂ, ਤਾਂ ਤੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ।