59ਇਹ ਉਹ ਸੰਦੇਸ਼ ਹੈ ਜੋ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੁੱਤਰ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਕਰਮਚਾਰੀ ਅਧਿਕਾਰੀ ਨੂੰ ਦਿੱਤਾ ਸੀ, ਜਦੋਂ ਉਹ ਆਪਣੇ ਰਾਜ ਦੇ ਚੌਥੇ ਸਾਲ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨਾਲ ਬਾਬੇਲ ਨੂੰ ਗਿਆ ਸੀ।
60ਯਿਰਮਿਯਾਹ ਨੇ ਬਾਬੇਲ ਉੱਤੇ ਆਉਣ ਵਾਲੀਆਂ ਸਾਰੀਆਂ ਬਿਪਤਾਵਾਂ ਬਾਰੇ ਇੱਕ ਪੱਤਰੀ ਉੱਤੇ ਲਿਖਿਆ ਸੀ ਉਹ ਸਭ ਜੋ ਬਾਬੇਲ ਦੇ ਬਾਰੇ ਵਿੱਚ ਦਰਜ ਕੀਤਾ ਗਿਆ ਸੀ।
61ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਜਦੋਂ ਤੂੰ ਬਾਬੇਲ ਨੂੰ ਜਾਵੇਂ, ਤਾਂ ਤੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ।
62ਤਦ ਆਖੋ, ‘ਯਾਹਵੇਹ, ਤੁਸੀਂ ਕਿਹਾ ਹੈ ਕਿ ਤੁਸੀਂ ਇਸ ਅਸਥਾਨ ਨੂੰ ਤਬਾਹ ਕਰ ਦਿਓਗੇ, ਇਸ ਲਈ ਨਾ ਤਾਂ ਮਨੁੱਖ ਅਤੇ ਨਾ ਜਾਨਵਰ ਇਸ ਵਿੱਚ ਰਹਿਣਗੇ। ਇਹ ਸਦਾ ਲਈ ਵਿਰਾਨ ਰਹੇਗਾ।’
63ਜਦੋਂ ਤੁਸੀਂ ਇਸ ਪੱਤਰੀ ਨੂੰ ਪੜ੍ਹ ਕੇ ਪੂਰਾ ਕਰ ਲਓ, ਇਸ ਨੂੰ ਇੱਕ ਪੱਥਰ ਬੰਨ੍ਹੋ ਅਤੇ ਇਸਨੂੰ ਫ਼ਰਾਤ ਵਿੱਚ ਸੁੱਟ ਦਿਓ।