ਯਿਰਮਿਯਾਹ 51

ਜਦੋਂ ਤੁਸੀਂ ਇਸ ਪੱਤਰੀ ਨੂੰ ਪੜ੍ਹ ਕੇ ਪੂਰਾ ਕਰ ਲਓ, ਇਸ ਨੂੰ ਇੱਕ ਪੱਥਰ ਬੰਨ੍ਹੋ ਅਤੇ ਇਸਨੂੰ ਫ਼ਰਾਤ ਵਿੱਚ ਸੁੱਟ ਦਿਓ।

Jeremiah 51:63 (UKJV) And it shall be, when you have made an end of reading this book, that you shall bind a stone to it, and cast it into the midst of Euphrates:

61ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਜਦੋਂ ਤੂੰ ਬਾਬੇਲ ਨੂੰ ਜਾਵੇਂ, ਤਾਂ ਤੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ।

62ਤਦ ਆਖੋ, ‘ਯਾਹਵੇਹ, ਤੁਸੀਂ ਕਿਹਾ ਹੈ ਕਿ ਤੁਸੀਂ ਇਸ ਅਸਥਾਨ ਨੂੰ ਤਬਾਹ ਕਰ ਦਿਓਗੇ, ਇਸ ਲਈ ਨਾ ਤਾਂ ਮਨੁੱਖ ਅਤੇ ਨਾ ਜਾਨਵਰ ਇਸ ਵਿੱਚ ਰਹਿਣਗੇ। ਇਹ ਸਦਾ ਲਈ ਵਿਰਾਨ ਰਹੇਗਾ।’

63ਜਦੋਂ ਤੁਸੀਂ ਇਸ ਪੱਤਰੀ ਨੂੰ ਪੜ੍ਹ ਕੇ ਪੂਰਾ ਕਰ ਲਓ, ਇਸ ਨੂੰ ਇੱਕ ਪੱਥਰ ਬੰਨ੍ਹੋ ਅਤੇ ਇਸਨੂੰ ਫ਼ਰਾਤ ਵਿੱਚ ਸੁੱਟ ਦਿਓ।

64ਤਾਂ ਤੂੰ ਆਖੀਂ, ‘ਬਾਬੇਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਅਤੇ ਫਿਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ। ਯਿਰਮਿਯਾਹ ਦੀਆਂ ਗੱਲਾਂ ਇੱਥੋ ਤੱਕ ਹਨ।’ ” ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.