ਯਿਰਮਿਯਾਹ 51

ਤਦ ਆਖੋ, ‘ਯਾਹਵੇਹ, ਤੁਸੀਂ ਕਿਹਾ ਹੈ ਕਿ ਤੁਸੀਂ ਇਸ ਅਸਥਾਨ ਨੂੰ ਤਬਾਹ ਕਰ ਦਿਓਗੇ, ਇਸ ਲਈ ਨਾ ਤਾਂ ਮਨੁੱਖ ਅਤੇ ਨਾ ਜਾਨਵਰ ਇਸ ਵਿੱਚ ਰਹਿਣਗੇ। ਇਹ ਸਦਾ ਲਈ ਵਿਰਾਨ ਰਹੇਗਾ।’

Jeremiah 51:62 (UKJV) Then shall you say, O LORD, you have spoken against this place, to cut it off, that none shall remain in it, neither man nor beast, but that it shall be desolate for ever.

60ਯਿਰਮਿਯਾਹ ਨੇ ਬਾਬੇਲ ਉੱਤੇ ਆਉਣ ਵਾਲੀਆਂ ਸਾਰੀਆਂ ਬਿਪਤਾਵਾਂ ਬਾਰੇ ਇੱਕ ਪੱਤਰੀ ਉੱਤੇ ਲਿਖਿਆ ਸੀ ਉਹ ਸਭ ਜੋ ਬਾਬੇਲ ਦੇ ਬਾਰੇ ਵਿੱਚ ਦਰਜ ਕੀਤਾ ਗਿਆ ਸੀ।

61ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, “ਜਦੋਂ ਤੂੰ ਬਾਬੇਲ ਨੂੰ ਜਾਵੇਂ, ਤਾਂ ਤੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ।

62ਤਦ ਆਖੋ, ‘ਯਾਹਵੇਹ, ਤੁਸੀਂ ਕਿਹਾ ਹੈ ਕਿ ਤੁਸੀਂ ਇਸ ਅਸਥਾਨ ਨੂੰ ਤਬਾਹ ਕਰ ਦਿਓਗੇ, ਇਸ ਲਈ ਨਾ ਤਾਂ ਮਨੁੱਖ ਅਤੇ ਨਾ ਜਾਨਵਰ ਇਸ ਵਿੱਚ ਰਹਿਣਗੇ। ਇਹ ਸਦਾ ਲਈ ਵਿਰਾਨ ਰਹੇਗਾ।’

63ਜਦੋਂ ਤੁਸੀਂ ਇਸ ਪੱਤਰੀ ਨੂੰ ਪੜ੍ਹ ਕੇ ਪੂਰਾ ਕਰ ਲਓ, ਇਸ ਨੂੰ ਇੱਕ ਪੱਥਰ ਬੰਨ੍ਹੋ ਅਤੇ ਇਸਨੂੰ ਫ਼ਰਾਤ ਵਿੱਚ ਸੁੱਟ ਦਿਓ।

64ਤਾਂ ਤੂੰ ਆਖੀਂ, ‘ਬਾਬੇਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਅਤੇ ਫਿਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ। ਯਿਰਮਿਯਾਹ ਦੀਆਂ ਗੱਲਾਂ ਇੱਥੋ ਤੱਕ ਹਨ।’ ” ਯਿਰਮਿਯਾਹ ਦੇ ਸ਼ਬਦ ਇੱਥੇ ਖਤਮ ਹੁੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.