51“ਅਸੀਂ ਸ਼ਰਮਿੰਦਾ ਹਾਂ, ਕਿਉਂਕਿ ਸਾਡੀ ਬੇਇੱਜ਼ਤੀ ਹੋਈ ਹੈ ਅਤੇ ਸਾਡੇ ਮੂੰਹ ਸ਼ਰਮ ਨਾਲ ਢੱਕੇ ਹੋਏ ਹਨ, ਕਿਉਂਕਿ ਪਰਦੇਸੀ ਯਾਹਵੇਹ ਦੇ ਘਰ ਦੇ ਪਵਿੱਤਰ ਸਥਾਨਾਂ ਵਿੱਚ ਦਾਖਲ ਹੋਏ ਹਨ।”
52“ਪਰ ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਉਸ ਦੀਆਂ ਮੂਰਤੀਆਂ ਨੂੰ ਸਜ਼ਾ ਦੇਵਾਂਗਾ, ਅਤੇ ਉਸ ਦੇ ਸਾਰੇ ਦੇਸ਼ ਵਿੱਚ ਜ਼ਖਮੀ ਲੋਕ ਚੀਕਣਗੇ।
53ਭਾਵੇਂ ਬਾਬੇਲ ਸਵਰਗ ਉੱਤੇ ਚੜ੍ਹ ਜਾਵੇ ਅਤੇ ਆਪਣੇ ਉੱਚੇ ਗੜ੍ਹ ਨੂੰ ਮਜ਼ਬੂਤ ਕਰ ਲਵੇ, ਮੈਂ ਉਸ ਦੇ ਵਿਰੁੱਧ ਵਿਨਾਸ਼ ਕਰਨ ਵਾਲਿਆਂ ਨੂੰ ਭੇਜਾਂਗਾ,” ਯਾਹਵੇਹ ਦਾ ਵਾਕ ਹੈ।
54“ਇੱਕ ਰੋਣ ਦੀ ਆਵਾਜ਼ ਬਾਬੇਲ ਤੋਂ ਆਉਂਦੀ ਹੈ, ਵੱਡੀ ਤਬਾਹੀ ਦੀ ਆਵਾਜ਼ ਕਸਦੀਆਂ ਦੀ ਧਰਤੀ ਤੋਂ।
55ਯਾਹਵੇਹ ਬਾਬੇਲ ਨੂੰ ਤਬਾਹ ਕਰ ਦੇਵੇਗਾ; ਉਹ ਉਸਦੇ ਰੌਲੇ-ਰੱਪੇ ਨੂੰ ਸ਼ਾਂਤ ਕਰ ਦੇਵੇਗਾ। ਵੈਰੀਆਂ ਦੀਆਂ ਲਹਿਰਾਂ ਵੱਡੇ ਪਾਣੀਆਂ ਵਾਂਙੁ ਉੱਠਣਗੀਆਂ। ਉਹਨਾਂ ਦੀਆਂ ਆਵਾਜ਼ਾਂ ਦੀ ਗਰਜ ਗੂੰਜ ਉੱਠੇਗੀ।