ਯਿਰਮਿਯਾਹ 6

ਇਸ ਲਈ ਹੇ ਕੌਮੋ, ਤੁਸੀਂ ਸੁਣੋ; ਤੁਸੀਂ ਗਵਾਹ ਹੋ, ਵੇਖੋ ਕਿ ਉਹਨਾਂ ਉੱਤੇ ਕੀ ਹੋਣ ਵਾਲਾ ਹੈ।

Jeremiah 6:18 (UKJV) Therefore hear, all of you nations, and know, O congregation, what is among them.

16ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਚੌਰਾਹੇ ਤੇ ਖਲੋਵੋ ਅਤੇ ਵੇਖੋ; ਪ੍ਰਾਚੀਨ ਮਾਰਗਾਂ ਨੂੰ ਪੁੱਛੋ, ਚੰਗਾ ਰਸਤਾ ਕਿੱਥੇ ਹੈ, ਉਸ ਉੱਤੇ ਚੱਲੋ, ਅਤੇ ਤੁਸੀਂ ਆਪਣੀਆਂ ਰੂਹਾਂ ਵਿੱਚ ਆਰਾਮ ਪਾਓਗੇ। ਪਰ ਤੁਸੀਂ ਕਿਹਾ, ‘ਅਸੀਂ ਇਸ ਵਿੱਚ ਨਹੀਂ ਚੱਲਾਂਗੇ।’

17ਮੈਂ ਤੁਹਾਡੇ ਉੱਤੇ ਪਹਿਰੇਦਾਰ ਨਿਯੁਕਤ ਕੀਤਾ ਅਤੇ ਕਿਹਾ, ‘ਤੁਰ੍ਹੀ ਦੀ ਆਵਾਜ਼ ਨੂੰ ਸੁਣੋ!’ ਪਰ ਤੁਸੀਂ ਕਿਹਾ, ‘ਅਸੀਂ ਨਹੀਂ ਸੁਣਾਂਗੇ।’

18ਇਸ ਲਈ ਹੇ ਕੌਮੋ, ਤੁਸੀਂ ਸੁਣੋ; ਤੁਸੀਂ ਗਵਾਹ ਹੋ, ਵੇਖੋ ਕਿ ਉਹਨਾਂ ਉੱਤੇ ਕੀ ਹੋਣ ਵਾਲਾ ਹੈ।

19ਹੇ ਧਰਤੀ ਸੁਣ! ਮੈਂ ਇਹ ਲੋਕਾਂ ਉੱਤੇ ਤਬਾਹੀ ਲਿਆ ਰਿਹਾ ਹਾਂ, ਉਹਨਾਂ ਦੀਆਂ ਯੋਜਨਾਵਾਂ ਦਾ ਫਲ, ਕਿਉਂਕਿ ਉਹਨਾਂ ਨੇ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ ਅਤੇ ਮੇਰੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ।

20ਮੈਨੂੰ ਸ਼ੀਬਾ ਦੀ ਧੂਪ ਦੀ ਕੀ ਪਰਵਾਹ ਹੈ, ਜਾਂ ਦੂਰ ਦੇਸ਼ ਤੋਂ ਮਿੱਠੀ ਖੁਸ਼ਬੋਆਂ ਦੀ? ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ; ਤੁਹਾਡੀਆਂ ਕੁਰਬਾਨੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.