ਯਿਰਮਿਯਾਹ 6

ਮੈਨੂੰ ਸ਼ੀਬਾ ਦੀ ਧੂਪ ਦੀ ਕੀ ਪਰਵਾਹ ਹੈ, ਜਾਂ ਦੂਰ ਦੇਸ਼ ਤੋਂ ਮਿੱਠੀ ਖੁਸ਼ਬੋਆਂ ਦੀ? ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ; ਤੁਹਾਡੀਆਂ ਕੁਰਬਾਨੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”

Jeremiah 6:20 (UKJV) To what purpose comes there to me incense from Sheba, and the sweet cane from a far country? your burnt offerings are not acceptable, nor your sacrifices sweet unto me.

18ਇਸ ਲਈ ਹੇ ਕੌਮੋ, ਤੁਸੀਂ ਸੁਣੋ; ਤੁਸੀਂ ਗਵਾਹ ਹੋ, ਵੇਖੋ ਕਿ ਉਹਨਾਂ ਉੱਤੇ ਕੀ ਹੋਣ ਵਾਲਾ ਹੈ।

19ਹੇ ਧਰਤੀ ਸੁਣ! ਮੈਂ ਇਹ ਲੋਕਾਂ ਉੱਤੇ ਤਬਾਹੀ ਲਿਆ ਰਿਹਾ ਹਾਂ, ਉਹਨਾਂ ਦੀਆਂ ਯੋਜਨਾਵਾਂ ਦਾ ਫਲ, ਕਿਉਂਕਿ ਉਹਨਾਂ ਨੇ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ ਅਤੇ ਮੇਰੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ।

20ਮੈਨੂੰ ਸ਼ੀਬਾ ਦੀ ਧੂਪ ਦੀ ਕੀ ਪਰਵਾਹ ਹੈ, ਜਾਂ ਦੂਰ ਦੇਸ਼ ਤੋਂ ਮਿੱਠੀ ਖੁਸ਼ਬੋਆਂ ਦੀ? ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ; ਤੁਹਾਡੀਆਂ ਕੁਰਬਾਨੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”

21ਇਸ ਲਈ ਯਾਹਵੇਹ ਇਹ ਆਖਦਾ ਹੈ: “ਮੈਂ ਇਹ ਲੋਕਾਂ ਅੱਗੇ ਰੁਕਾਵਟਾਂ ਪਾਵਾਂਗਾ। ਮਾਪੇ ਅਤੇ ਬੱਚੇ ਉਸ ਤੋਂ ਇੱਕੋ ਜਿਹੀ ਠੋਕਰ ਖਾਣਗੇ; ਗੁਆਂਢੀ ਅਤੇ ਦੋਸਤ ਨਸ਼ਟ ਹੋ ਜਾਣਗੇ।”

22ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਦੇਖੋ, ਇੱਕ ਫ਼ੌਜ ਉੱਤਰ ਦੀ ਧਰਤੀ ਤੋਂ ਆ ਰਹੀ ਹੈ; ਇੱਕ ਮਹਾਨ ਕੌਮ ਨੂੰ ਧਰਤੀ ਦੇ ਸਿਰੇ ਤੋਂ ਭੜਕਾਇਆ ਜਾ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.