17ਮੈਂ ਤੁਹਾਡੇ ਉੱਤੇ ਪਹਿਰੇਦਾਰ ਨਿਯੁਕਤ ਕੀਤਾ ਅਤੇ ਕਿਹਾ, ‘ਤੁਰ੍ਹੀ ਦੀ ਆਵਾਜ਼ ਨੂੰ ਸੁਣੋ!’ ਪਰ ਤੁਸੀਂ ਕਿਹਾ, ‘ਅਸੀਂ ਨਹੀਂ ਸੁਣਾਂਗੇ।’
18ਇਸ ਲਈ ਹੇ ਕੌਮੋ, ਤੁਸੀਂ ਸੁਣੋ; ਤੁਸੀਂ ਗਵਾਹ ਹੋ, ਵੇਖੋ ਕਿ ਉਹਨਾਂ ਉੱਤੇ ਕੀ ਹੋਣ ਵਾਲਾ ਹੈ।
19ਹੇ ਧਰਤੀ ਸੁਣ! ਮੈਂ ਇਹ ਲੋਕਾਂ ਉੱਤੇ ਤਬਾਹੀ ਲਿਆ ਰਿਹਾ ਹਾਂ, ਉਹਨਾਂ ਦੀਆਂ ਯੋਜਨਾਵਾਂ ਦਾ ਫਲ, ਕਿਉਂਕਿ ਉਹਨਾਂ ਨੇ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ ਅਤੇ ਮੇਰੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ।
20ਮੈਨੂੰ ਸ਼ੀਬਾ ਦੀ ਧੂਪ ਦੀ ਕੀ ਪਰਵਾਹ ਹੈ, ਜਾਂ ਦੂਰ ਦੇਸ਼ ਤੋਂ ਮਿੱਠੀ ਖੁਸ਼ਬੋਆਂ ਦੀ? ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ; ਤੁਹਾਡੀਆਂ ਕੁਰਬਾਨੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”
21ਇਸ ਲਈ ਯਾਹਵੇਹ ਇਹ ਆਖਦਾ ਹੈ: “ਮੈਂ ਇਹ ਲੋਕਾਂ ਅੱਗੇ ਰੁਕਾਵਟਾਂ ਪਾਵਾਂਗਾ। ਮਾਪੇ ਅਤੇ ਬੱਚੇ ਉਸ ਤੋਂ ਇੱਕੋ ਜਿਹੀ ਠੋਕਰ ਖਾਣਗੇ; ਗੁਆਂਢੀ ਅਤੇ ਦੋਸਤ ਨਸ਼ਟ ਹੋ ਜਾਣਗੇ।”