ਯਿਰਮਿਯਾਹ 6

ਇਸ ਲਈ ਯਾਹਵੇਹ ਇਹ ਆਖਦਾ ਹੈ: “ਮੈਂ ਇਹ ਲੋਕਾਂ ਅੱਗੇ ਰੁਕਾਵਟਾਂ ਪਾਵਾਂਗਾ। ਮਾਪੇ ਅਤੇ ਬੱਚੇ ਉਸ ਤੋਂ ਇੱਕੋ ਜਿਹੀ ਠੋਕਰ ਖਾਣਗੇ; ਗੁਆਂਢੀ ਅਤੇ ਦੋਸਤ ਨਸ਼ਟ ਹੋ ਜਾਣਗੇ।”

Jeremiah 6:21 (UKJV) Therefore thus says the LORD, Behold, I will lay stumbling blocks before this people, and the fathers and the sons together shall fall upon them; the neighbour and his friend shall perish.

19ਹੇ ਧਰਤੀ ਸੁਣ! ਮੈਂ ਇਹ ਲੋਕਾਂ ਉੱਤੇ ਤਬਾਹੀ ਲਿਆ ਰਿਹਾ ਹਾਂ, ਉਹਨਾਂ ਦੀਆਂ ਯੋਜਨਾਵਾਂ ਦਾ ਫਲ, ਕਿਉਂਕਿ ਉਹਨਾਂ ਨੇ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ ਅਤੇ ਮੇਰੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ।

20ਮੈਨੂੰ ਸ਼ੀਬਾ ਦੀ ਧੂਪ ਦੀ ਕੀ ਪਰਵਾਹ ਹੈ, ਜਾਂ ਦੂਰ ਦੇਸ਼ ਤੋਂ ਮਿੱਠੀ ਖੁਸ਼ਬੋਆਂ ਦੀ? ਤੁਹਾਡੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ; ਤੁਹਾਡੀਆਂ ਕੁਰਬਾਨੀਆਂ ਮੈਨੂੰ ਪ੍ਰਸੰਨ ਨਹੀਂ ਕਰਦੀਆਂ।”

21ਇਸ ਲਈ ਯਾਹਵੇਹ ਇਹ ਆਖਦਾ ਹੈ: “ਮੈਂ ਇਹ ਲੋਕਾਂ ਅੱਗੇ ਰੁਕਾਵਟਾਂ ਪਾਵਾਂਗਾ। ਮਾਪੇ ਅਤੇ ਬੱਚੇ ਉਸ ਤੋਂ ਇੱਕੋ ਜਿਹੀ ਠੋਕਰ ਖਾਣਗੇ; ਗੁਆਂਢੀ ਅਤੇ ਦੋਸਤ ਨਸ਼ਟ ਹੋ ਜਾਣਗੇ।”

22ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਦੇਖੋ, ਇੱਕ ਫ਼ੌਜ ਉੱਤਰ ਦੀ ਧਰਤੀ ਤੋਂ ਆ ਰਹੀ ਹੈ; ਇੱਕ ਮਹਾਨ ਕੌਮ ਨੂੰ ਧਰਤੀ ਦੇ ਸਿਰੇ ਤੋਂ ਭੜਕਾਇਆ ਜਾ ਰਿਹਾ ਹੈ।

23ਉਹਨਾਂ ਨੇ ਧਨੁਸ਼ ਅਤੇ ਬਰਛੇ ਫੜ੍ਹੇ ਹੋਏ ਹਨ; ਉਹ ਬੇਰਹਿਮ ਹਨ ਅਤੇ ਕੋਈ ਰਹਿਮ ਨਹੀਂ ਕਰਦੇ। ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏ ਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ। ਉਹ ਲੜਾਕਿਆਂ ਵਾਂਗ ਲੜਨ ਲਈ ਆਉਂਦੇ ਹਨ ਸੀਯੋਨ ਦੀ ਧੀਏ, ਤੇਰੇ ਉੱਤੇ ਹਮਲਾ ਕਰਨ ਲਈ ਆਉਂਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.