ਯਿਰਮਿਯਾਹ 6

ਉਹਨਾਂ ਨੇ ਧਨੁਸ਼ ਅਤੇ ਬਰਛੇ ਫੜ੍ਹੇ ਹੋਏ ਹਨ; ਉਹ ਬੇਰਹਿਮ ਹਨ ਅਤੇ ਕੋਈ ਰਹਿਮ ਨਹੀਂ ਕਰਦੇ। ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏ ਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ। ਉਹ ਲੜਾਕਿਆਂ ਵਾਂਗ ਲੜਨ ਲਈ ਆਉਂਦੇ ਹਨ ਸੀਯੋਨ ਦੀ ਧੀਏ, ਤੇਰੇ ਉੱਤੇ ਹਮਲਾ ਕਰਨ ਲਈ ਆਉਂਦੇ ਹਨ।”

Jeremiah 6:23 (UKJV) They shall lay hold on bow and spear; they are cruel, and have no mercy; their voice roars like the sea; and they ride upon horses, set in array as men for war against you, O daughter of Zion.

21ਇਸ ਲਈ ਯਾਹਵੇਹ ਇਹ ਆਖਦਾ ਹੈ: “ਮੈਂ ਇਹ ਲੋਕਾਂ ਅੱਗੇ ਰੁਕਾਵਟਾਂ ਪਾਵਾਂਗਾ। ਮਾਪੇ ਅਤੇ ਬੱਚੇ ਉਸ ਤੋਂ ਇੱਕੋ ਜਿਹੀ ਠੋਕਰ ਖਾਣਗੇ; ਗੁਆਂਢੀ ਅਤੇ ਦੋਸਤ ਨਸ਼ਟ ਹੋ ਜਾਣਗੇ।”

22ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਦੇਖੋ, ਇੱਕ ਫ਼ੌਜ ਉੱਤਰ ਦੀ ਧਰਤੀ ਤੋਂ ਆ ਰਹੀ ਹੈ; ਇੱਕ ਮਹਾਨ ਕੌਮ ਨੂੰ ਧਰਤੀ ਦੇ ਸਿਰੇ ਤੋਂ ਭੜਕਾਇਆ ਜਾ ਰਿਹਾ ਹੈ।

23ਉਹਨਾਂ ਨੇ ਧਨੁਸ਼ ਅਤੇ ਬਰਛੇ ਫੜ੍ਹੇ ਹੋਏ ਹਨ; ਉਹ ਬੇਰਹਿਮ ਹਨ ਅਤੇ ਕੋਈ ਰਹਿਮ ਨਹੀਂ ਕਰਦੇ। ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏ ਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ। ਉਹ ਲੜਾਕਿਆਂ ਵਾਂਗ ਲੜਨ ਲਈ ਆਉਂਦੇ ਹਨ ਸੀਯੋਨ ਦੀ ਧੀਏ, ਤੇਰੇ ਉੱਤੇ ਹਮਲਾ ਕਰਨ ਲਈ ਆਉਂਦੇ ਹਨ।”

24ਅਸੀਂ ਉਹਨਾਂ ਬਾਰੇ ਸੁਣਿਆ ਹੈ, ਅਤੇ ਸਾਡੇ ਹੱਥ ਢਿੱਲੇ ਪੈ ਗਏ ਹਨ। ਦੁੱਖ ਨੇ ਸਾਨੂੰ ਜਕੜ ਲਿਆ ਹੈ, ਜਿਵੇਂ ਇੱਕ ਜਣੇਪੇ ਵਾਲੀ ਔਰਤ ਦਾ ਦੁੱਖ ਹੁੰਦਾ ਹੈ।

25ਖੇਤਾਂ ਵਿੱਚ ਨਾ ਜਾਵੋ, ਨਾ ਰਾਹਾਂ ਵਿੱਚ ਤੁਰੋ, ਕਿਉਂ ਜੋ ਦੁਸ਼ਮਣ ਕੋਲ ਤਲਵਾਰ ਹੈ, ਅਤੇ ਹਰ ਪਾਸੇ ਦਹਿਸ਼ਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.