ਯਿਰਮਿਯਾਹ 6

ਖੇਤਾਂ ਵਿੱਚ ਨਾ ਜਾਵੋ, ਨਾ ਰਾਹਾਂ ਵਿੱਚ ਤੁਰੋ, ਕਿਉਂ ਜੋ ਦੁਸ਼ਮਣ ਕੋਲ ਤਲਵਾਰ ਹੈ, ਅਤੇ ਹਰ ਪਾਸੇ ਦਹਿਸ਼ਤ ਹੈ।

Jeremiah 6:25 (UKJV) Go not forth into the field, nor walk by the way; for the sword of the enemy and fear is on every side.

23ਉਹਨਾਂ ਨੇ ਧਨੁਸ਼ ਅਤੇ ਬਰਛੇ ਫੜ੍ਹੇ ਹੋਏ ਹਨ; ਉਹ ਬੇਰਹਿਮ ਹਨ ਅਤੇ ਕੋਈ ਰਹਿਮ ਨਹੀਂ ਕਰਦੇ। ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏ ਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ। ਉਹ ਲੜਾਕਿਆਂ ਵਾਂਗ ਲੜਨ ਲਈ ਆਉਂਦੇ ਹਨ ਸੀਯੋਨ ਦੀ ਧੀਏ, ਤੇਰੇ ਉੱਤੇ ਹਮਲਾ ਕਰਨ ਲਈ ਆਉਂਦੇ ਹਨ।”

24ਅਸੀਂ ਉਹਨਾਂ ਬਾਰੇ ਸੁਣਿਆ ਹੈ, ਅਤੇ ਸਾਡੇ ਹੱਥ ਢਿੱਲੇ ਪੈ ਗਏ ਹਨ। ਦੁੱਖ ਨੇ ਸਾਨੂੰ ਜਕੜ ਲਿਆ ਹੈ, ਜਿਵੇਂ ਇੱਕ ਜਣੇਪੇ ਵਾਲੀ ਔਰਤ ਦਾ ਦੁੱਖ ਹੁੰਦਾ ਹੈ।

25ਖੇਤਾਂ ਵਿੱਚ ਨਾ ਜਾਵੋ, ਨਾ ਰਾਹਾਂ ਵਿੱਚ ਤੁਰੋ, ਕਿਉਂ ਜੋ ਦੁਸ਼ਮਣ ਕੋਲ ਤਲਵਾਰ ਹੈ, ਅਤੇ ਹਰ ਪਾਸੇ ਦਹਿਸ਼ਤ ਹੈ।

26ਹੇ ਮੇਰੇ ਲੋਕੋ, ਤੱਪੜ ਪਾਓ ਅਤੇ ਸੁਆਹ ਵਿੱਚ ਲੇਟੇ ਰਹੋ। ਤੂੰ ਸੋਗ ਕਰ ਜਿਵੇਂ ਇੱਕਲੌਤੇ ਪੁੱਤਰ ਉੱਤੇ ਕਰੀਦਾ ਹੈ, ਤੂੰ ਬਹੁਤ ਭਾਰੀ ਸਿਆਪਾ ਕਰ, ਸੱਤਿਆਨਾਸ ਕਰਨ ਵਾਲਾ ਅਚਾਨਕ ਸਾਡੇ ਉੱਤੇ ਆ ਪਵੇਗਾ।

27“ਮੈਂ ਤੁਹਾਨੂੰ ਆਪਣੇ ਲੋਕਾਂ ਲਈ ਪਰਖਿਆ ਹੈ ਅਤੇ ਮਾਹਿਰਾਂ ਨੂੰ ਇਹ ਜਾਣਨ ਲਈ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਤੁਸੀਂ ਉਹਨਾਂ ਦੇ ਤਰੀਕਿਆਂ ਨੂੰ ਵੇਖ ਸਕੋ ਅਤੇ ਪਰਖ ਸਕੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.